ਬੋਰੀਆਂ 'ਤੇ ਬੈਠੇ ਕਿਸਾਨ ਨੇ ਜਦੋਂ ਕੈਪਟਨ ਨੂੰ ਸੁਣਾਈਆਂ ਅੰਗਰੇਜੀ 'ਚ ਗੱਲਾਂ

Tags

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਉਨ੍ਹਾਂ ਨੂੰ ਮੰਡੀਆਂ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਸੰਬੰਧੀ ਵੀਡੀਓ ਕਾਲ ਕੀਤੀ ਗਈ। ਇਸੇ ਦੌਰਾਨ ਇੱਕ ਕਿਸਾਨ ਨੇ ਕੈਪਟਨ ਅਮਰਿੰਦਰ ਦੀ ਅੰਗਰੇਜ਼ਈ ਭਾਸ਼ਾ ਵਿੱਚ ਤਰੀਫ ਕੀਤੀ ਜਿਸ ਨੂੂੰ ਸੁਣ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਤੇ ਮੁਸਕਰਾਹਟ ਆ ਗਈ। ਜਿੱਥੇ ਕੈਪਟਨ ਅਮਰਿੰਦਰ ਵੱਲੋਂ ਕਿਸਾਨਾਂ ਨਾਲ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਿਆ ਗਿਆ ਉੱਥੇ ਹੀ ਕਿਸਾਨਾਂ ਨੇ ਕੈਪਟਨ ਦੀ ਸਮੇਂ ਸਿਰ ਕਰਫਿਊ ਲਾਉਣ ਨੂੰ ਲੈ ਕੇ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਕੇਰੋਨਾ ਵਰਗੀ ਬੀਮਾਰੀ ਨੂੰ ਰੋਕਣ ਲਈ ਕੈਪਟਨ ਨੇ ਦੇਸ਼ ਵਿੱਚ ਸਭ ਤੋਂ ਪਹਿਲਾਂ ਕਰਫਿਊ ਲਾਇਆ।

ਕਣਕ ਵੇਚਣ ਲਈ ਅੱਜੇ ਵੀ ਕਿਸਾਨਾਂ ਦੀ ਖੱਜਲਖੁਆਰੀ ਰੁਕੀ ਨਹੀਂ। ਇੱਕ ਪਾਸੇ ਤਾਂ ਬੇਮੌਸਮੀ ਬਾਰਸ਼ਾਂ, ਝੱਖੜ੍ਹਾਂ ਅਤੇ ਗੜ੍ਹਮਾਰੀਆਂ ਨੇ ਕਣਕਾਂ ਲਿਟਾ ਦਿੱਤੀਆਂ ਜਿਸ ਨਾਲ ਕਣਕ ਦੀ ਸਿਲ੍ਹ ਅਤੇ ਕਮਜੋਰ ਦਾਣੇ ਵਧ ਗਏ ਅਤੇ ਝਾੜ੍ਹ ਘਟ ਗਿਆ ਦੂਸਰੇ ਪਾਸੇ ਪਾਸਾਂ ਦੀ ਬੇਯਕੀਨੀ ਅਤੇ ਖੱਜਲਖੁਆਰੀ ਸ਼ੁਰੂ ਹੋ ਗਈ ਜੋ ਅਜੇ ਵੀ ਜਾਰੀ ਹੈ। ਜਿਲ੍ਹਿਆਂ ਅਤੇ ਤਹਿਸੀਲ ਪੱਧਰੀ ਮੰਡੀਆਂ 'ਚ ਕਣਕ ਵੇਚਣ ਵਾਲੇ ਕਿਸਾਨ ਇੱਕ ਟਰਾਲੀ ਵੇਚ ਕੇ ਜਾਂ ਤਾਂ ਦੂਸਰੇ ਪਾਸ ਦਾ ਇੰਤਜ਼ਾਰ ਕਰ ਰਹੇ ਹਨ ਜਾਂ ਫਿਰ ਮਜਬੂਰਨ ਘਰਾਂ 'ਚ ਸਿਟਣ ਲਈ ਮਜਬੂਰ ਹਨ