ਕੋਰੋਨਾ ਨਾਲ ਜੁੜੀ ਪੰਜਾਬ ਤੋਂ ਬਹੁਤ ਹੀ ਬੁਰੀ ਖਬਰ

Tags

ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਇੱਕ ਹੀ ਦਿਨ ‘ਚ ਦੋ ਮੌਤਾਂ ਦੀ ਖ਼ਬਰ ਹੈ। ਲੁਧਿਆਣਾ ਵਿਖੇ 69 ਸਾਲਾ ਮਹਿਲਾ ਨੇ ਫੋਰਟਿਸ ਹਸਪਤਾਲ ਤੇ ਅੰਮ੍ਰਿਤਸਰ ‘ਚ ਪਠਾਨਕੋਟ 75 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ। ਦਸ ਦਈਏ ਕਿ ਪਿਛਲੇ 19 ਦਿਨਾਂ ‘ਚ ਹੁਣ ਤੱਕ 7 ਮੌਤਾਂ ਹੋ ਚੁਕੀਆਂ ਹਨ। 2 ਨਵੇਂ ਕੇਸ ਰੋਪਰ ਤੋਂ ਪਾਜ਼ਿਟਿਵ ਹਨ, ਇੱਕ ਅੰਮ੍ਰਿਤਸਰ ਤੇ 1 ਕਪੂਰਥਲਾ ਤੋਂ ਹੈ।

ਕਪੂਰਥਲਾ ਦਾ ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਬਰਨਾਲਾ ‘ਚ ਤਬਲੀਗੀ ਜਮਾਤ ਦੇ 431 ਲੋਕਾਂ ‘ਚੋਂ 422 ਨੂੰ ਟਰੇਸ ਕਰ ਲਿਆ ਗਿਆ ਹੈ। 350 ਦੇ ਸੈਂਪਲ ਲਏ ਹਨ। ਇਨ੍ਹਾਂ ‘ਚੋਂ 6 ਦੀ ਰਿਪੋਰਟ ਪਾਜ਼ਿਟਿਵ ਤੇ 117 ਦੀ ਨੈਗੇਟਿਵ ਆਈ ਹੈ। 227 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।