ਅਖਬਾਰ ਵੰਡਣ ਵਾਲੇ ਨੂੰ ਹੋਇਆ ਕਰੋਨਾ, ਜਿਹੜੇ ਅਖਬਾਰ ਖਰੀਦ ਕੇ ਲੈ ਗਏ ਆਪ ਹੀ ਬੋਲ ਪਓ

Tags

ਹੁਣ ਮੌਜੂਦਾ ਸਮੇਂ 'ਚ ਪਠਾਨਕੋਟ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਮ੍ਰਿਤਕ ਮਹਿਲਾ ਸਮੇਤ ਵੱਧ ਕੇ 15 ਹੋ ਗਈ ਹੈ। ਪਠਾਨਕੋਟ ਵਿਖੇ ਅੱਠ ਨਵੇਂ ਕੋਰੋਨਵਾਇਰਸ ਪਾਜ਼ਿਟਿਵ ਕੇਸਾਂ ਦੀ ਤਾਜ਼ਾ ਰਿਪੋਰਟਾਂ ਨਾਲ ਐਸ ਏ ਐਸ ਨਗਰ ਅਤੇ ਐਸ ਬੀ ਐਸ ਨਗਰ ਤੋਂ ਬਾਅਦ ਹੁਣ ਤੀਜੇ ਨੰਬਰ 'ਤੇ ਹੈ। ਸ਼ੁੱਕਰਵਾਰ ਨੂੰ ਹੁਣ ਤੱਕ ਪਠਾਨਕੋਟ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਮ੍ਰਿਤਕ ਮਹਿਲਾ ਸਮੇਤ ਵੱਧ ਕੇ 15 ਹੋ ਗਈ ਹੈ। ਪਤਾ ਲੱਗਿਆ ਹੈ ਕਿ ਪ੍ਰਸ਼ਾਸਨ ਹੁਣ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ। ਪਠਾਨਕੋਟ ਦੇ ਅੰਨਦਪੁਰਾ ਰਾੜਾ ਇਲਾਕੇ ਵਿੱਚ ਸਾਹਮਣੇ ਆਇਆ ਜਿਥੇ ਸੰਘਣੀ ਆਬਾਦੀ ਹੈ। ਇਹ ਵਿਅਕਤੀ ਸ਼ਹਿਰ ਵਿੱਚ ਅਖ਼ਬਾਰਾਂ ਵੰਡਣ ਦਾ ਕੰਮ ਕਰਦਾ ਹੈ ਅਤੇ ਲਗਭਗ 55 ਅਖ਼ਬਾਰਾਂ ਦੇ ਹੋਕਰ ਅਤੇ ਵਿਕਰੇਤਾਵਾਂ ਇਸ ਨਾਲ ਸਬੰਧਤ ਹਨ।

ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ ਇਕ ਔਰਤ ਦੀ ਇਸ ਵਾਇਰਸ ਨਾਲ ਮੌਤ ਹੋ ਗਈ ਸੀ,ਜਦੋਂਕਿ ਉਸ ਦੇ ਛੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਪਾਜ਼ਿਟਿਵ ਆਏ ਹਨ। ਇਸ ਤੋਂ ਬਾਅਦ ਉਸ ਦੀ ਸੰਪਰਕ ਮੈਪਿੰਗ ਕਰਵਾਈ ਗਈ ਸੀ ਅਤੇ ਉਸ ਦੇ ਨੇੜਲੇ ਵਿਅਕਤੀਆਂ ਦਾ ਟੈਸਟ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਕਵਾਰੰਟਿਨ ਵਿੱਚ ਰੱਖਿਆ ਗਿਆ ਸੀ। ਡੀਸੀ ਪਠਾਨਕੋਟ ਜੀ ਐਸ ਖਹਿਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅੱਠ ਵਿਅਕਤੀਆਂ ਦੇ ਇਸ ਵਾਇਰਸ ਦੇ ਟੈਸਟ ਪਾਜ਼ਿਟਿਵ ਆਏ ਹਨ ਅਤੇ ਇਹ ਗੰਭੀਰ ਮਾਮਲਾ ਹੈ। ਇੱਕ ਕੇਸ ਪਠਾਨਕੋਟ ਸ਼ਹਿਰ ਨਾਲ ਸਬੰਧਤ ਹੈ। ਇਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਛੇਤੀ ਹੀ ਲੱਭ ਕੇ ਕਵਾਰੰਟਿਨ ਕੀਤਾ ਜਾਵੇਗਾ।