ਕੋਰੋਨਾ ਦੇ ਖਾਤਮੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਨਵਾਂ ਸੁਨੇਹਾ

Tags

ਦੇਸ਼ ਵਿੱਚ ਚੱਲ ਰਹੇ ਕੋਰੋਨਾ ਸੰਕਟ ਦੇ ਵਿੱਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਦੇਸ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ, “ਅੱਜ ਤਾਲਾਬੰਦੀ ਨੂੰ 9 ਦਿਨ ਹੋ ਗਏ ਹਨ। ਇਸ ਸਮੇਂ ਦੌਰਾਨ ਤੁਸੀਂ ਜੋ ਅਨੁਸ਼ਾਸਨ ਪੇਸ਼ ਕੀਤਾ ਹੈ ਉਹ ਪ੍ਰਸੰਸਾ ਦੇ ਯੋਗ ਹੈ। ਜਿਸ ਤਰੀਕੇ ਨਾਲ ਤੁਸੀਂ ਐਤਵਾਰ, 22 ਮਾਰਚ ਨੂੰ ਕੋਰੋਨਾ ਵਿਰੁੱਧ ਲੜ੍ਹ ਰਹੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਇਹ ਪੂਰੀ ਦੁਨਿਆ ਲਈ ਇੱਕ ਮੀਸਾਲ ਬਣਿਆ ਹੈ।ਇਸ ਨੇ ਸਾਬਤ ਕਰ ਦਿੱਤਾ ਕਿ ਦੇਸ਼ ਇਕਜੁੱਟ ਹੋ ਕੇ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਅਪਿਲ ਕੀਤੀ ਕਿ ਇਕ ਜਗ੍ਹਾ 'ਤੇ ਇਕੱਠੇ ਨਾ ਹੋਵੋ ਆਪਣੇ ਘਰਾਂ ਦੀਆਂ ਛੱਤਾਂ, ਦਰਵਾਜਿਆਂ ਜਾਂ ਬਾਲਕੋਨੀ 'ਚ ਖੜ੍ਹੇ ਹੋ ਕਿ ਐਸਾ ਕਰੋ।

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ 9 ਵਜੇ ਸੰਬੋਧਿਤ ਕਰਦੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ "ਇਸ ਐਤਵਾਰ ਨੂੰ, ਸਾਨੂੰ ਕੋਰੋਨਾ ਨੂੰ ਚੁਣੌਤੀ ਦੇਣ ਦੀ ਜ਼ਰੂਰਤ ਹੈ ਇਸ ਲਈ 5 ਅਪ੍ਰੈਲ ਨੂੰ ਰਾਤ 9 ਵਜੇ, ਨੌਂ ਮਿੰਟਾਂ ਲਈ ਆਪਣੇ ਘਰ ਦਿਆਂ ਸਾਰੀਆਂ ਲਾਈਟਾਂ ਬੰਦ ਕਰਕੇ ਆਪਣੀ ਬਾਲਕੋਨੀ, ਦਰਵਾਜ਼ਿਆਂ 'ਤੇ ਮੋਮਬੱਤੀ, ਟਾਰਚ ਜਾਂ ਮੋਬਾਈਲ ਫਲੈਸ਼ ਲਾਈਟ ਜਗਾਓ। ਇਹ ਬਿਮਾਰੀ ਵਿਰੁੱਧ ਸਾਡੀ ਲੜਾਈ ਨੂੰ ਦਰਸਾਏਗਾ ਅਤੇ ਇਹ ਸੰਦੇਸ਼ ਦੇਵੇਗਾ ਕਿ ਅਸੀਂ ਇਕੱਲੇ ਨਹੀਂ ਹਾਂ, ਬਲਕਿ 130 ਕਰੋੜ ਆਬਾਦੀ ਵਾਲਾ ਦੇਸ਼ ਇਕਜੁੱਟ ਹੈ।"