ਹੁਣ ਏਸ ਸ਼ਹਿਰ 'ਚ ਕਰੋਨਾ ਦਾ ਮਰੀਜ਼

Tags

ਮੁਹਾਲੀ 'ਚ ਦੋ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇੱਕ 80 ਸਾਲਾ ਬਜ਼ੁਰਗ ਅਤੇ 55 ਸਾਲਾ ਮਹਿਲਾ ਕੋਰੋਨਾ ਪੋਜ਼ਟਿਵ ਪਾਇਆਂ ਗਈਆਂ ਹਨ। ਦੋਨੋਂ ਹੀ ਲੁਧਿਆਣਾ ਦੀ 69 ਸਾਲਾ ਮਹੀਲਾ ਦੇ ਸੰਪਰਕ 'ਚ ਆਈਆਂ ਸਨ। ਦੋਨਾਂ ਔਰਤਾਂ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ। ਮੁਹਾਲੀ ਜ਼ਿਲ੍ਹੇ 'ਚ ਕੁਲ 14 ਕੇਸ ਪੋਜ਼ਟਿਵ ਪਾਏ ਜਾ ਚੁੱਕੇ ਹਨ। ਅੱਜ ਪੰਜਾਬ 'ਚ ਕੋਰੋਨਾ ਦੇ ਕੁੱਲ ਅੱਠ ਮਾਮਲੇ ਸਾਹਮਣੇ ਆਏ ਹਨ 4 ਮਾਮਲੇ ਭਾਈ ਨਿਰਮਲ ਸਿੰਘ ਦੇ ਸੰਪਰਕ ਚੋਂ, ਦੋ ਮੁਹਾਲੀ ਤੋਂ ਅਤੇ ਇੱਕ- ਇੱਕ ਪਠਾਨਕੋਟ ਅਤੇ ਫਰੀਦਕੋਟ ਤੋਂ ਸਾਹਮਣੇ ਆਇਆ ਹੈ।

ਇਸੇ ਦੌਰਾਨ ਮੁਹਾਲੀ ਦੇ ਜਗਤਪੁਰਾ ਵਿੱਚੋਂ ਇੱਕ ਕੇਸ ਸਾਹਮਣੇ ਆਉਣ ਤੋਂ ਬਾਅਦ 55 ਲੋਕਾਂ ਦੇ ਸੈਂਪਲ ਲਏ ਗਏ ਸਨ ਅਤੇ ਚੰਗੀ ਗੱਲ ਇਹ ਹੈ ਕਿ ਸਾਰੇ ਨੈਗਟਿਵ ਆਏ ਹਨ। ਇੱਕ ਕੇਸ ਪਠਾਨਕੋਟ ਤੋਂ ਵੀ ਪੋਜ਼ਟਿਵ ਆਇਆ ਹੈ।ਸੁਜਾਨਪੁਰ ਦੀ 75 ਸਾਲਾ ਰਾਜ ਰਾਣੀ ਨਾਮ ਦੀ ਮਹਿਲਾ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਹੈ ਦਾ ਟੈਸਟ ਵੀ ਪੋਜ਼ਟਿਵ ਆਇਆ ਹੈ। ਪਠਾਨਕੋਟ ਦੇ ਡੀਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ।ਇਸ ਦੇ ਨਾਲ ਪੰਜਾਬ 'ਚ ਕੁਲ 65 ਮਾਮਲੇ ਸਾਹਮਣੇ ਆ ਚੁੱਕੇ ਹਨ।