ਮੇਲਾ ਲੁੱਟ ਕੇ ਲੈ ਗਈ ਪੰਜਾਬ ਪੁਲਿਸ, ਅਮਰੀਕਾ ਪੁਲਿਸ ਤੋਂ ਵੀ ਦੇ ਕਦਮ ਅੱਗੇ

Tags

ਪੰਜਾਬ ਪੁਲਿਸ ਦਾ ਸੂਬੇ ਅੰਦਰ ਕਰਫਿਊ ਦੌਰਾਨ ਨਵਾਂ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਇੱਕ ਬੱਚੇ ਦਾ ਜਨਮ ਦਿਨ ਪੰਜਾਬ ਪੁਲਿਸ ਵਲੋਂ ਮਨਾਇਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਕਰਫਿਊ ਦੌਰਾਨ ਪੰਜਾਬ ਪੁਲਿਸ ਨੂੰ ਇੱਕ ਪਰਿਵਾਰ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਅੱਜ ਉਨ੍ਹਾਂ ਦੇ ਬੱਚੇ ਦਾ ਜਨਮ ਦਿਨ ਹੈ ਤੇ ਕਰਫਿਊ ਦੇ ਮਾਹੌਲ ਕਾਰਨ ਬੱਚਾ ਕਾਫੀ ਮਾਯੂਸ ਹੈ। ਜਿਸ ਦੀ ਜਾਣਕਾਰੀ ਮਿਲਦੇ ਹੀ ਪੰਜਾਬ ਪੁਲਿਸ ਦੇ ਕੁਝ ਜਵਾਨ ਬੱਚੇ ਦੇ ਘਰ ਕੇਕ ਲੈ ਕੇ ਪਹੁੰਚੇ।

ਉਨ੍ਹਾਂ ਨੇ ਪਰਿਵਾਰ ਨੂੰ ਕੇਕ ਭੇਟ ਕੀਤਾ ਤੇ ਬੱਚੇ ਦੇ ਜਨਮ ਦਿਨ ਦੀਆਂ ਵਧਾਈ ਸਾਰੇ ਮੁਲਾਜ਼ਮਾਂ ਨੇ ਦਿੱਤੀ। ਜਿਸ ਦੇ ਲਈ ਉਨ੍ਹਾਂ ਨੇ ਆਪਣੇ ਕੋਲ ਮੌਜੂਦ ਮਾਈਕ ‘ਚ ਬੱਚੇ ਲਈ "ਹੈਪੀ ਬਰਥ-ਡੇਅ ਟੂ ਯੂ" ਗਾਇਆ। ਪੰਜਾਬ ਪੁਲਿਸ ਮੁਲਾਜ਼ਮਾਂ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।