ਆਹ ਮਰੀਜ਼ ਦਾ ਹਸਪਤਾਲ ਨੇ ਬਣਾਇਆ ਸਾਢੇ ਪੰਜ ਲੱਖ ਦਾ ਬਿੱਲ

Tags

ਨਿਜਾਤਮ ਨਗਰ ਵਿਚ ਰਹਿਣ ਵਾਲੀ ਬਜੁਰਗ ਸਵਰਨਾ ਛਾਬੜਾ ਨੇ ਕੋਰੋਨਾ ਵਾਇਰਸ ‘ਤੇ ਜੰਗ ਨੂੰ ਜਿੱਤ ਲਿਆ ਹੈ। ਉਸ ਦਾ ਇਲਾਜ CMC ਲੁਧਿਆਣਾ ਵਿਖੇ ਕਰਵਾਇਆ ਗਿਆ ਸੀ। ਹਸਪਤਾਲ ਵਾਲਿਆਂ ਨੇ ਉਸ ਤੋਂ ਇਲਾਜ ਲਈ ਲੱਗੇ ਬਿਲ ਦੇ ਭੁਗਤਾਨ ਦੀ ਮੰਗ ਕੀਤੀ ਹੈ। ਜਿਥੇ ਰੋਜ਼ ਦਾ 25 ਹਜਾਰ ਰੁਪਏ ਖਰਚ ਹੋਏ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ 7 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ। ਉਹ 2 ਲੱਖ ਰੁਪਏ ਜਮ੍ਹਾ ਕਰਵਾ ਚੁੱਕੇ ਹਨ ਪਰ ਬਾਕੀ ਬਿਲ ਦੇਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਮਹਿਲਾ ਦੇ ਬੇਟੇ ਰਵੀ ਛਾਬੜਾ ਜਲੰਧਰ ਦੇ ਡੀ. ਸੀ. ਵਰਿੰਦਰ ਸ਼ਰਮਾ ਨੂੰ ਵੀ ਗੁਹਾਰ ਲਗਾ ਚੁੱਕੇ ਹਨ ਪਰ ਕੁਝ ਨਹੀਂ ਹੋਇਆ। ਬਜੁਰਗ ਦੇ ਪੋਤੇ ਰੋਹਿਤ ਛਾਬੜਾ ਨੇ ਸੋਸ਼ਲ ਮੀਡੀਆ ਰਾਹੀਂ CMC ਹਸਪਤਾਲ ਤੇ ਸਿਹਤ ਵਿਭਾਗ ‘ਤੇ ਦੋਸ਼ ਲਗਾਏ ਹਨ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਲਾਪ੍ਰਵਾਹੀ ਨਾਲ ਉਨ੍ਹਾਂ ਦੀ ਦਾਦੀ ਨੂੰ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।ਇਸੇ ਅਧੀਨ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇਕ ਫੈਸਲੇ ਤਹਿਤ ਉਨ੍ਹਾਂ ਲੋਕਾਂ ਦੇ ਇਲਾਜ ਦਾ ਭੁਗਤਾਨ ਕਰਨ ਤੋਂ ਪੱਲਾ ਝਾੜ ਲਿਆ ਜੋ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਦਾ ਇਲਾਜ ਕਰਾਉਣ ਖੁਦ ਹੀ ਪਹੁੰਚ ਜਾਣਗੇ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕ੍ਰੇਟਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ ਜੇਕਰ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਂਦੇ ਹਨ ਤਾਂ ਸਾਰਾ ਖਰਚਾ ਉਨ੍ਹਾਂ ਨੂੰ ਖੁਦ ਹੀ ਭਰਨਾ ਹੋਵੇਗਾ।