ਟਿਕ ਟੌਕ ਤੇ ਮਸ਼ਹੂਰ ਹੋਏ ਛੋਟੇ ਜਿਹੇ ਬੱਚੇ ਨੂਰ ਦੀ ਟੀਮ ਦਾ ਇੰਟਰਵਿਊ

ਜਿੱਥੇ ਅੱਜ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਚੱਲ ਰਹੀ ਹੈ ਅਤੇ ਹਰ ਵਿਅਕਤੀ ਮਾਯੂਸੀ ਵਿੱਚੋਂ ਗੁਜ਼ਰ ਰਿਹਾ ਹੈ। ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਪਿਛਲੇ ਕੁਝ ਕੁ ਦਿਨਾਂ ਵਿੱਚ ਛੋਟਾ ਬੱਚਾ ਨੂਰ ਜੋ ਧਰਮਕੋਟ ਦੇ ਲਾਗਲੇ ਪਿੰਡ ਭਿੰਡਰ ਕਲਾਂ ਦਾ ਹੈ, ਜਿਸ ਨੇ ਹਰ ਪੰਜਾਬੀ ਦੇ ਦਿਲ ਵਿੱਚ ਆਪਣੀ ਜਗ•ਾ ਬਣਾ ਲਈ ਹੈ। ਨੂਰ ਅਤੇ ਉਸਦੀ ਟੀਮ ਨੇ ਟਿੱਕ ਟਾਕ ਤੇ ਵੀਡੀਓ ਪਾ ਕੇ ਹੀ ਘਰਾਂ ਵਿੱਚ ਬੰਦ ਲੋਕਾਂ ਦਾ ਜਿੱਥੇ ਮਨੋਰੰਜਨ ਕੀਤਾ ਹੈ, ਉੱਥੇ ਹੀ ਨੂਰ ਦੀ ਅਦਾਕਾਰੀ ਨੂੰ ਬਹੁਤ ਸਲਾਹਿਆ ਜਾ ਰਿਹਾ ਹੈ, ਅਜਿਹੇ ਹਾਲਾਤਾਂ ਵਿੱਚ ਵੀ ਲੋਕਾਂ ਨੂੰ ਹਸਾਉਣਾ ਜ਼ਿੰਦਾਦਿਲੀ ਦੀ ਮਿਸਾਲ ਹੈ

ਜਦੋਂ ਹੀ ਇਸ ਬੱਚੇ ਸਬੰਧੀ ਜਾਣਕਾਰੀ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਮਿਲੀ ਤਾਂ ਉਹ ਉਚੇਚੇ ਤੌਰ ਤੇ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ, ਉਨ੍ਹਾਂ ਨੇ ਇਸ ਬੱਚੇ ਦੀ ਹੌਸਲਾ ਅਫਜਾਈ ਕੀਤੀ ਅਤੇ ਨਾਲ ਹੀ ਉਸ ਦੀ ਪੜ•ਾਈ ਦਾ ਸਾਰਾ ਖਰਚ ਚੁੱਕਣ ਦਾ ਵਾਅਦਾ ਕੀਤਾ । ਟਿੱਕ ਟੌਕ ਸਟਾਰ ਨੂਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਸਮੁੱਚੀ ਟੀਮ ਵੱਲੋਂ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਉਸ ਦੇ ਨਾਲ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰਧਾਨ ਬੰਟੀ ਵੱਲੋਂ ਕਿਹਾ ਗਿਆ ਕਿ ਇਸ ਛੋਟੇ ਬੱਚੇ ਦੀ ਅਦਾਕਾਰੀ ਬਾਕਮਾਲ ਹੈ, ਬਹੁਤ ਹੀ ਖੂਬਸੂਰਤ ਤੇ ਸ਼ਲਾਘਾਯੋਗ ਅਦਾਕਾਰੀ ਹੈ । ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਸ਼ੇਰਾ, ਕੌਂਸਲਰ ਨਿਰਮਲ ਸਿੰਘ ਸਿੱਧੂ, ਕੌਂਸਲਰ ਗੁਰਪਿੰਦਰ ਸਿੰਘ ਚਾਹਲ, ਰਾਜੀਵ ਬਜਾਜ, ਗੁਰਪ੍ਰੀਤ ਸਿੰਘ ਵਿੱਕੀ, ਸਤਨਾਮ ਸਿੰਘ ਆਦਿ ਹੋਰ ਵੀ ਹਾਜ਼ਰ ਸਨ।