ਸਿੱਧੂ ਅਾ ਗਿਆ ਆਪਣੀ ਪੁਰਾਣੀ ਫੋਰਮ ਵਿਚ, ਵੜ ਗਿਆ ਹਸਪਤਾਲ ਵਿਚ

Tags

ਨਵਜੋਤ ਸਿੰਘ ਸਿੱਧੂ ਅੱਜ ਵੀਰਵਾਰ ਦੀ ਸਵੇਰ ਆਪਣੇ ਯੂ-ਟਿਯੂਬ ਚੈਨਲ 'ਜਿੱਤੇਗਾ ਪੰਜਾਬ' 'ਤੇ ਇਕ ਨਵੀ ਵੀਡੀਓ ਨਾਲ ਸਾਹਮਣੇ ਆਏ। ਇਸ ਵੀਡੀਓ 'ਚ ਨਵਜੋਤ ਸਿੱਧੂ ਨੇ ਕੋਰੋਨਾਵਾਇਰਸ ਨੂੰ ਹਰਾਉਣ ਦਾ ਗੁਰੂ ਮੰਤਰ ਦਿੱਤਾ। ਇਸੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਮਹਾਮਾਰੀ ਨਾਲ ਨਬੇੜੇ ਲਈ ਪੰਜਾਬੀਆਂ ਦੇ ਜਜ਼ਬੇ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਇਕ ਦਿਸ਼ਾ ਨਿਰਦੇਸ਼ ਲੈ ਕੇ ਆਈ ਹੈ ਅਤੇ ਯਕੀਨਨ ਇਹ ਬਹੁਤ ਕੁਝ ਸਿਖਾ ਕੇ ਜਾਵੇਗੀ। ਨਵਜੋਤ ਸਿੰਘ ਸਿੱਧੂ ਨੇ ਦੁਨੀਆ ਭਰ 'ਚ ਕੋਰੋਨਾਵਾਇਰਸ ਨਾਲ ਹੋਏ ਨੁਕਸਾਨ ਨੂੰ ਭਾਰਤ ਅਤੇ ਪੰਜਾਬ ਦੀ ਤਾਜ਼ਾ ਸਥਿਤੀ ਨਾਲ ਜੋੜਿਆ ਅਤੇ ਕੋਰੀਆ, ਸਿੰਗਾਪੁਰ ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਕਿਵੇਂ ਇਨ੍ਹਾਂ ਦੇਸ਼ਾਂ ਨੇ ਕੋਰੋਨਾਵਾਇਰਸ ਨੂੰ ਜੜੋਂ ਪੁੱਟਿਆ।