ਕੋਰੋਨਾ ਤੇਂ ਬਚਿਆ ਹੋਇਆ ਸੀ ਪੰਜਾਬ ਦਾ ਇਹ ਜ਼ਿਲ੍ਹਾ ਪਰ ਹੁਣ ਆ ਗਈ ਵੱਡੀ ਖਬਰ

Tags

ਬੀਤੇ ਕੱਲ੍ਹ ਰਾਜਸਥਾਨ ਦੇ ਹਨੂਮਾਨਗੜ੍ਹ ਵਿਖੇ ਪਾਜ਼ੀਟਿਵ ਪਾਏ ਗਏ ਪਤੀ ਪਤਨੀ ਦੀ 18 ਅਪ੍ਰੈਲ ਨੂੰ ਫਾਜ਼ਿਲਕਾ ਦੇ ਪਿੰਡ ਸ਼ੇਰਗੜ੍ਹ ਵਿਚ ਹੋਈ ਆਮਦ ਨੂੰ ਲੈ ਕੇ ਪਿੰਡ ਨੂੰ ਸੀਲ ਕੀਤਾ ਗਿਆ ਹੈ। ਜਦੋਂ ਕਿ 3 ਹੋਰ ਪਿੰਡਾਂ ਵਿਚ ਵੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਪਾਜ਼ੀਟਿਵ ਪਾਏ ਗਏ ਪਤੀ ਪਤਨੀ ਅਬੋਹਰ ਦੇ ਪਿੰਡ ਸ਼ੇਰਗੜ੍ਹ ਵਿਖੇ 18 ਅਪ੍ਰੈਲ ਨੂੰ ਆਪਣੇ ਰਿਸ਼ਤੇਦਾਰ ਕੋਲ ਰਹਿ ਕੇ ਗਏ ਸਨ। ਇਹ ਦੋਨੋਂ ਯੂਪੀ ਤੋਂ ਇੱਥੇ ਪੁੱਜੇ ਸਨ। ਇਨ੍ਹਾਂ ਪਾਜ਼ੀਟਿਵ ਪਾਏ ਗਏ ਦੋਵਾਂ ਯਾਤਰੀਆਂ ਦੇ ਨਾਲ ਯੂਪੀ ਤੋਂ ਅਬੋਹਰ ਦੇ ਕੁਝ ਹੋਰ ਪਿੰਡਾਂ ਦੇ ਵਿਅਕਤੀ ਵੀ ਸਫ਼ਰ ਕਰਕੇ ਆਏ ਸਨ।

ਜਿਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਪੂਰਾ ਪ੍ਰਸ਼ਾਸਨਿਕ ਅਮਲਾ ਹਰਕਤ ਵਿੱਚ ਆ ਗਿਆ ਤੇ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਪਹੁੰਚ ਗਈ ।ਉਕਤ ਸਾਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਐਸਡੀਐਮ ਜਸਪਾਲ ਸਿੰਘ ਬਰਾੜ ਨੇ ਦੱਸਿਆ ਕਿ ਸ਼ੇਰਗੜ੍ਹ ਪਿੰਡ ਨੂੰ ਸੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਬਜੀਦਪੁਰ ਭੋਮਾ, ਧਰਾਂਗਵਾਲਾ ਤੇ ਬਹਾਵਲ ਵਾਸੀ ਪਿੰਡਾਂ ਵਿਚ ਵੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ।