ਕੋਰੋਨਾ ਤੋਂ ਬਚਿਆ ਸੀ ਪੰਜਾਬ ਦਾ ਇਹ ਜ਼ਿਲ੍ਹਾ ਪਰ ਅੱਜ ਇਕੱਠੇ ਹੀ ਆ ਗਏ 6 ਮਾਮਲੇ

Tags

ਪਿਛਲੇ ਲੰਮੇਂ ਸਮੇਂ ਤੋਂ ਜ਼ਿਲ੍ਹਾ ਤਰਨਤਾਰਨ ਗ੍ਰੀਨ ਜ਼ੋਨ ਵਿੱਚ ਚੱਲ ਰਿਹਾ ਸੀ ਅਤੇ ਇੱਥੇ ਹਜੇ ਤੱਕ ਕੋਰੋਨਾ ਦਾ ਕੋਈ ਵੀ ਕੇਸ ਨਹੀਂ ਮਿਲਿਆ ਸੀ ਪਰ ਅੱਜ ਜ਼ਿਲ੍ਹੇ ਦੇ 6 (5 ਪੁਰਸ਼ ਤੇ 1 ਔਰਤ) ਲੋਕਾਂ ਨੂੰ ਅੱਜ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੋਰੋਨਾ ਵਾਇਰਸ ਨਾਲ ਸੰਬੰਧ ਸਟੇਟ ਮੀਡੀਆ ਅਫਸਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਇਹ 6 ਲੋਕ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਵਾਪਸ ਆਏ ਸਨ। ਜਿਨ੍ਹਾਂ ਦਾ ਵਾਪਸ ਆਉਣ ਉੱਤੇ ਟੈਸਟ ਲਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਚਾਰੋਂ ਵਿਅਕਤੀ ਤਰਨਤਾਰਨ ਦੇ ਸੁਰਸਿੰਗ ਵਾਲਾ ਇਲਾਕੇ ਨਾਲ ਸੰਬੰਧਤ ਹਨ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਸੁਰਸਿੰਘ ਦੇ ਕਰੀਬ 35 ਪੁਰਸ਼ ਅਤੇ ਔਰਤਾਂ ਸ਼੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਸਨ, ਜਿਨ੍ਹਾਂ ਨੂੰ ਬੀਤੇ ਸ਼ਨੀਵਾਰ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਵਾਪਸ ਬੁਲਾਇਆ ਗਿਆ ਸੀ।ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਖਡੂਰ ਸਾਹਿਬ ਇਲਾਕੇ ਤੋਂ ਅੱਜ ਇਸ ਤੋਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਉਣ ਵਾਲਾ ਇਕ ਬੱਸ ਡਰਾਇਵਰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਸੀ। ਜਿਸ ਪਿੱਛੋਂ ਪ੍ਰਸ਼ਾਸਨ ਵਲੋਂ ਇਹਤਿਆਤ ਵਜੋਂ 11 ਸ਼ਰਧਾਲੂਆਂ ਦੇ ਟੈਸਟ ਕੀਤੇ ਗਏ ਸਨ। ਇਸ ਦੇ ਨਾਲ ਹੀ ਦੱਸ ਦਈਏ ਕਿ ਸੂਬੇ ਅੰਦਰ ਐਤਵਾਰ ਸ਼ਾਮ ਤਕ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 322 ਸੀ ਜਦਕਿ ਸੋਮਵਾਰ ਸ਼ਾਮ ਤਕ ਇਸ ਬਿਮਾਰੀ ਦੇ ਕਾਰਨ 19 ਲੋਕਾਂ ਦੀ ਸੂਬੇ ਅੰਦਰ ਮੌਤ ਹੋ ਚੁੱਕੀ ਹੈ।