ਹੌਟਸਪੌਟ ਤੋਂ ਵੀ ਅਗਾਂਹ ਲੰਘ ਰਿਹਾ ਪੰਜਾਬ ਦਾ ਇਹ ਜ਼ਿਲ੍ਹਾ, 1 ਮਹੀਨੇ ਦੀ ਬੱਚੀ ਨੂੰ ਵੀ ਹੋਇਆ ਕਰੋਨਾ

Tags

ਮੁਹਾਲੀ ਦੇ ਨਿਆਗਾਓਂ ਤੋਂ ਕੋਰੋਨਾਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਚਾਰੋਂ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਇਸ ਪਰਿਵਾਰ ਦੇ ਵਿਅਕਤੀ, ਜੋ ਪੀਜੀਆਈ 'ਚ ਕਰਮਚਾਰੀ ਵਜੋਂ ਕੰਮ ਕਰਦਾ ਹੈ, ਉਸ ਦੀ ਰਿਪੋਰਟ ਪੌਜੇਟਿਵ ਆਈ ਸੀ। ਇਸ ਨੂੰ ਪੀਜੀਆਈ 'ਚ ਆਈਸੋਲੇਟ ਕੀਤਾ ਗਿਆ ਹੈ। ਇਨ੍ਹਾਂ ਚਾਰਾਂ 'ਚ ਇੱਕ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇੱਥੇ 919 ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ 'ਚੋ 838 ਦੀ ਰਿਪੋਰਟ ਨੈਗੇਟਿਵ ਆਈ ਹੈ। 20 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

53 ਐਕਟਿਵ ਮਾਮਲੇ ਹਨ, ਜਦਕਿ 6 ਠੀਕ ਹੋ ਚੁੱਕੇ ਹਨ। ਮੁਹਾਲੀ 'ਚ ਹੁਣ ਤੱਕ 2 ਦੀ ਮੌਤ ਹੋ ਚੁਕੀ ਹੈ। ਵਿਅਕਤੀ ਦੀ ਪਤਨੀ ਤੇ ਛੋਟੀ ਬੱਚੀ ਨੂੰ ਵੀ ਪੀਜੀਆਈ ਸ਼ਿਫਟ ਕਰ ਦਿੱਤਾ ਜਾਵੇਗਾ, ਜਦਕਿ ਬਾਕੀਆਂ ਨੂੰ ਗਿਆਨ ਸਾਗਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਨਵੇਂ ਕੇਸਾਂ ਨਾਲ ਮੁਹਾਲੀ 'ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ। ਚੰਡੀਗੜ੍ਹ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਸਖ਼ਤ ਕਦਮ ਚੁਕੇ ਜਾ ਰਹੇ ਹਨ। ਲੌਕਡਾਊਨ ਤੋਂ ਬਾਅਦ ਚੰਡੀਗੜ੍ਹ ਨੂੰ ਮਾਮਲੇ ਵਧਣ ਕਾਰਨ ਹੌਟ ਸਪੋਟ ਐਲਾਨਿਆ ਗਿਆ।

ਹੁਣ ਸਰਕਾਰ ਵਲੋਂ ਇੱਕ ਹੋਰ ਸਖ਼ਤ ਕਦਮ ਚੁਕਿਆ ਗਿਆ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ ਕੰਟੇਨਮੈਂਟ ਏਰੀਆ ਐਲਾਨ ਦਿੱਤਾ ਹੈ। ਇਹ ਫੈਸਲਾ ਸ਼ਨੀਵਾਰ ਨੂੰ ਗਵਰਨਰ ਵੀਪੀ ਸਿੰਘ ਬਦਨੌਰ ਨਾਲ ਇੱਕ ਮੀਟਿੰਗ ‘ਚ ਕੀਤਾ ਗਿਆ। ਕੰਟੇਨਮੈਂਟ ਏਰੀਆ ਦਾ ਅਰਥ ਹੈ ਕਿ 20 ਅਪ੍ਰੈਲ ਤੋਂ ਕੋਈ ਛੋਟ ਨਹੀਂ ਮਿਲੇਗੀ।