ਅੱਜ ਪੰਜਾਬ ‘ਚ ਇਕੱਠੇ ਹੀ ਆ ਗਏ 105 ਨਵੇਂ ਮਾਮਲੇ, ਦੇਖੋ ਕਿਹੜੇ ਜ਼ਿਲ੍ਹੇ ‘ਚ ਕਿੰਨ੍ਹੇਂ

Tags

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਸੂਬੇ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 480 ਹੋ ਗਈ ਹੈ ਅਤੇ ਹੁਣ ਤੱਕ ਕੋਵਿਡ-19 ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 356 ਹੈ ਅਤੇ ਕੋਰੋਨਾ ਪੌਜ਼ੇਟਿਵ 104 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ‘ਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 21205 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਚੋਂ 17286 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3439 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। ਅੱਜ ਸੂਬੇ ਦੇ 13 ਜ਼ਿਲ੍ਹਿਆਂ ਚੋਂ ਕੋਰੋਨਾ ਦੇ 105 ਨਵੇਂ ਕੇਸ ਸਾਹਮਣੇ ਆਏ ਹਨ।

ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵਧ 34 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ, ਇਹ ਵੀ ਇੱਕ ਰਿਕਾਰਡ ਬਣ ਗਿਆ ਹੈ, ਲੁਧਿਆਣਾ ਹੁਣ ਪੰਜਾਬ ਦਾ ਉਹ ਜ਼ਿਲ੍ਹਾਂ ਬਣ ਗਿਆ ਹੈ ਜਿੱਥੇ ਇੱਕ ਹੀ ਦਿਨ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਆਏ,ਦੂਜੇ ਨੰਬਰ ਤੇ ਅੰਮ੍ਰਿਤਸਰ ਹੈ ਜਿੱਥੇ 28 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ। ਉਸ ਤੋਂ ਬਾਅਦ ਪੰਜਾਬ ਦੇ ਦੂਜੇ ਨੰਬਰ ਦੇ ਹੌਟ ਸਪੌਟ ਜ਼ਿਲ੍ਹੇ ਮੁਹਾਲੀ ਤੋਂ 13 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ,ਵੀਰਵਾਰ ਨੂੰ ਤਰਨਤਾਰਨ ਤੋਂ 7 ਲੋਕਾਂ ਦਾ ਕੋਰੋਨਾ ਪੋਜ਼ੀਟਿਵ ਆਇਆ,ਕਪੂਰਥਲਾ ਤੋਂ 6,ਗੁਰਦਾਸਪੁਰ,ਮੁਕਤਸਰ ਅਤੇ ਜਲੰਧਰ ਤੋਂ 30 ਅਪ੍ਰੈਲ ਨੂੰ 3-3 ਕੋਰੋਨਾ ਮਰੀਜ਼ ਸਾਹਮਣੇ ਆਏ, ਜਦਕਿ ਰੋਪੜ ਅਤੇ ਸੰਗਰੂਰ ਤੋਂ 2-2 ਕੋਰੋਨਾ ਪੋਜ਼ੀਟਵ ਮਰੀਜ਼ਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ,ਪਟਿਆਲਾ,ਫਿਰੋਜ਼ਪੁਰ ਅਤੇ ਮੋਗਾ ਤੋਂ 1-1 ਮਰੀਜ਼ ਸਾਹਮਣੇ ਆਇਆ ਹੈ।