ਬਲਦੇਵ ਇਟਲੀ ਵਾਲਾ ਕਰੋਨਾ ਦਾ ਦੋਸ਼ੀ ਕਿਵੇਂ? ਲੱਖੇ ਸਿਧਾਣੇ ਨੇ ਖੋਲ ਕੇ ਰੱਖ ਦਿੱਤਾ ਸਾਰਾ ਸੱਚ

Tags

ਪੰਜਾਬ ਵਿਖੇ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਕੇਸ ਨਵਾਂਸ਼ਹਿਰ ਵਿਖੇ ਵੇਖਣ ਨੂੰ ਮਿਲਿਆ ਸੀ। ਬਲਦੇਵ ਸਿੰਘ ਪੰਜਾਬ ਦਾ ਪਹਿਲਾ ਵਿਅਕਤੀ ਸੀ ਜਿਸ ਦੀ ਲਾਪ੍ਰਵਾਹੀ ਕਰਕੇ ਇਹ ਪੂਰੇ ਪੰਜਾਬ ਵਿਚ ਫੈਲ ਗਿਆ। ਬਲਦੇਵ ਸਿੰਘ ਜਰਮਨੀ ਤੋਂ ਆਇਆ ਸੀ। ਬਲਦੇਵ ਸਿੰਘ ਨੂੰ ਪਤਾ ਸੀ ਕਿ ਉਹ ਕੋਰੋਨਾ ਇੰਫੈਕਟਿਡ ਹੈ ਪਰ ਇਸ ਦੇ ਬਾਵਜੂਦ ਉਹ ਬਹੁਤ ਲੋਕਾਂ ਦੇ ਸੰਪਰਕ ਵਿਚ ਆਇਆ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸੇ ਅਧੀਨ ਜਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫਿਊ ਵਿਚ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੁਝ ਹੋਰ ਛੋਟਾਂ ਦਿੰਦੇ ਆਟਾ ਚੱਕੀਆਂ ਅਤੇ ਕੋਰੀਅਰ ਸੇਵਾ ਨੂੰ 8 ਤੋਂ ਸ਼ਾਮ 5 ਵਜੇ ਤਕ ਚੱਲਣ ਦੀ ਮਨਜੂਰੀ ਦਿੱਤੀ ਹੈ।

ਉਨ੍ਹਾਂ ਨੇ ਨਾਲ ਹੀ ਆਟਾ ਚੱਕੀਆਂ ‘ਤੇ 2 ਮੀਟਰ ਦੇ ਫਾਸਲੇ ਨੂੰ ਬਰਕਰਾਰ ਰੱਖਣ, ਮਾਸਕ ਪਹਿਨਣ ਅਤੇ ਸੈਨੇਟਾਈਜਰ ਕਰਨਾ ਜ਼ਰੂਰੀ ਦੱਸਿਆ ਹੈ ਤੇ ਨਾ ਹੀ ਉਨ੍ਹਾਂ ਕਿਹਾ ਕਿ ਕੋਵਿਡ-19 ਤਹਿਤ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਨਾ ਕੀਤੇ ਜਾਣ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਜਿਲੇ ਵਿਚ ਸਰਕਾਰੀ ਸੇਵਾਵਾਂ ਤੇ ਲੋੜੀਂਦੀ ਵਸਤੂਆਂ ਦੀ ਢੋਆ-ਢੁਆਈ ਵਿਚ ਲੱਗੇ ਵਾਹਨਾਂ ਨੂੰ ਕਰਫਿਊ ਪਾਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਆਨ ਡਿਊਟੀ ਗੱਡੀਆਂ, ਦੁੱਧ ਵਾਲੀਆਂ ਗੱਡੀਆਂ, ਸਾਈਕਲ, ਮੋਟਰਸਾਈਕਲ, ਰੇਹੜਾ, ਅਨਾਜ, ਕਣਕ, ਚਾਵਲ, ਦਾਲਾਂ, ਟ੍ਰੇਨਾਂ, ਸਬਜੀਆਂ, ਫਲ ਦੀਆਂ ਗੱਡੀਆਂ, ਥ੍ਰੀ ਵ੍ਹੀਲਰ, ਬ੍ਰੈੱਡ, ਬੇਕਰੀ, ਰਸ, ਬਿਸਕੁਟ ਸਪਲਾਈ ਦੀਆਂ ਗੱਡੀਆਂ ਆਦਿ ਸ਼ਾਮਲ ਹਨ।