ਵੱਡੀ ਖੁਸ਼ੀ - ਤਿਆਰ ਹੋਇਆ ਕਰੋਨਾ ਵਾਇਰਸ ਦਾ ਵੈਕਸੀਨ

Tags

ਇਸ ਵੇਲੇ ਕੋਰੋਨਾਵਾਇਰਸ ਦੇ ਖ਼ਤਰੇ ਨਾਲ ਜੂਝ ਰਹੇ ਦੁਨੀਆ ਦੇ ਕਈ ਦੇਸ਼ਾਂ ਦੀ ਹਾਲਤ ਬੇਹੱਦ ਖਰਾਬ ਹੈ। ਇਟਲੀ ‘ਚ ਤਾਂ ਇੱਕ ਦਿਨ ‘ਚ ਰਿਕਾਰਡ 743 ਲੋਕਾਂ ਦੀ ਮੌਤ ਹੋਈ। ਦੁਨੀਆ ਭਰ ‘ਚ ਕੋਰੋਨਾਵਾਇਰਸ ਦੇ ਅਸਰ ਨਾਲ ਕਰੀਬ 19,000 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦਰਮਿਆਨ ਇੱਕ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ। ਦੁਨੀਆ ਭਰ ‘ਚ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1 ਲੱਖ ਹੋ ਗਈ ਹੈ। ਇਸ ਤੋਂ ਇਲਾਵਾ ਜੌਸ ਕਰਮ ਨੇ ਇਹ ਵੀ ਲਿਖਿਆ ਹੈ ਕਿ 150 ਦੇਸ਼ਾਂ ‘ਚ ਕੋਈ ਨਵੀਂ ਮੌਤ ਦੀ ਖ਼ਬਰ ਨਹੀਂ ਆਈ ਹੈ। ਦੇਸ਼ਾਂ ‘ਚ ਕਰਫਿਊ ਤੇ ਟੈਸਟਿੰਗ ਨੂੰ ਲੈ ਕੇ ਸਥਿਤੀ ‘ਚ ਸੁਧਾਰ ਆਇਆ ਹੈ।

ਜਾਰਜ ਵਸ਼ਿੰਗਟਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਜੌਐਸ ਕਰਮ ਨੇ ਇੱਕ ਟਵੀਟ ਕੀਤਾ ਹੈ ਕਿ ਵੁਹਾਨ ‘ਚ ਪਿਛਲੇ 5 ਦਿਨਾਂ ‘ਚ ਇੱਕ ਵੀ ਨਵਾਂ ਕੋਰੋਨਾਵਾਇਰਸ ਦਾ ਕੇਸ ਨਹੀਂ ਆਇਆ। ਐਤਵਾਰ ਨੂੰ ਇਟਲੀ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਗਿਰਾਵਟ ਆਈ। ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਦਾ ਕੋਰੋਨਾਵਾਇਰਸ ਦਾ ਟੈਸਟ ਨੈਗੇਟਿਵ ਆਇਆ ਹੈ।