ਖਹਿਰਾ,ਛੋਟੇਪੁਰ ਤੇ ਗਾਂਧੀ ਫੜਨਗੇ ਝਾੜੂ ਦਾ ਪੱਲਾ? ਕੇਜਰੀਵਾਲ ਦੇ ਦਿੱਲੀ ਤੋਂ ਭੈਜੇ ਬੰਦੇ ਨੇ ਕਰਤਾ ਵੱਡਾ ਐਲਾਨ

Tags

ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਆਪਣਾ ਖਿਲਰਿਆ ਝਾੜੂ ਇਕੱਠਾ ਕਰਨ 'ਚ ਲੱਗ ਗਈ ਹੈ। ਪਾਰਟੀ ਪਿਛਲੇ ਤਿੰਨ ਸਾਲਾਂ 'ਚ ਦੂਰ ਹੋਏ ਨੇਤਾਵਾਂ ਤੇ ਵਿਧਾਇਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਦੀ ਅੱਖ ਖਾਸ ਤੌਰ 'ਤੇ ਕਾਂਗਰਸ ਦੇ ਬਾਗੀ ਲੀਡਰ ਨਵਜੋਤ ਸਿੰਘ ਸਿੱਧੂ 'ਤੇ ਹੈ। ਪਾਰਟੀ ਨੇ ਇਹ ਜ਼ਿੰਮਾ ਜਰਨੈਲ ਸਿੰਘ ਹੱਥ ਦਿੱਤਾ ਹੈ। ਇੰਚਾਰਜ ਬਣਦੇ ਹੀ ਜਰਨੈਲ ਸਿੰਘ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਉਨ੍ਹਾਂ ਨਵੋਜਤ ਸਿੱਧੂ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਆਫਰ ਪੇਸ਼ ਕੀਤਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਸਿੱਧੂ ਨੂੰ 'ਆਪ' 'ਚ ਸ਼ਾਮਲ ਹੋਣਾ ਚਾਹੀਦਾ ਹੈ।

ਦੂਜੇ ਪਾਸੇ, ਪੰਜਾਬ ‘ਆਪ’ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਵਿੱਚ ਚਿਹਰੇ ਦੀ ਕੋਈ ਮਹੱਤਤਾ ਨਹੀਂ। ਇੱਥੇ ਸਿਰਫ ਕੰਮ ਚੱਲਦਾ ਹੈ। ਜਰਨੈਲ ਸਿੰਘ ਨੂੰ ਬਤੌਰ ਪਾਰਟੀ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਜਰਨੈਲ ਸਿੰਘ ਦਿੱਲੀ ਦੇ ਤਿਲਕ ਨਗਰ ਤੋਂ 'ਆਪ' ਦੇ ਵਿਧਾਇਕ ਹਨ। ਦੱਸ ਦਈਏ ਕਿ ਪੰਜਾਬ 'ਚ ਇਸ ਵਕਤ ਜ਼ਬ ਰਦ ਸਤ ਧ ੜੇ ਬਾ ਜ਼ੀ ਚੱਲ ਰਹੀ ਹੈ। ਬੀਤੇ ਸਾਲ ਕਈ ਨੇਤਾਵਾਂ ਤੇ ਵਿਧਾਇਕਾਂ ਨੇ ਪਾਰਟੀ ਛੱਡੀ ਹੈ। ਕੁਝ ਨੇਤਾ ਨਾਰਾਜ਼ ਚੱਲ ਰਹੇ ਹਨ। ਹੁਣ ਆਮ ਆਦਮੀ ਪਾਰਟੀ ਨੂੰ ਵਾਪਸ ਪੱਟੜੀ ਤੇ ਲਿਆਉਣ ਲਈ ਪਾਰਟੀ ਮੈਂਬਰ ਨੇ ਮਿਹਨਤ ਸ਼ੁਰੂ ਕਰ ਦਿੱਤੀ ਹੈ।