ਭਗਵੰਤ ਮਾਨ ਦਾ ਆਹ ਭਾਸ਼ਣ ਸੁਣ ਕੇ ਕਈਆਂ ਦੇ ਹੋਸ਼ ਉਡਣਗੇ

Tags

ਪੰਜਾਬ ਨੂੰ ਬਰਬਾਦ ਕਰਨ ਲਈ ਦੋਨੋਂ ਰਿਵਾਇਤੀ ਪਾਰਟੀਆਂ ਨੇ ਏਕਾ ਕੀਤਾ ਹੋਇਆ ਹੈ ਤੇ ਏਸੇ ਲਈ ਅਕਾਲੀ ਕਾਂਗਰਸੀ ਵਾਰੀ ਵਾਰੀ ਪੰਜਾਬ ਦੀ ਸੱਤਾ ਦਾ ਸੁੱਖ ਭੋਗ ਰਹੇ ਹਨ ਤੇ ਪੰਜਾਬ ਨੂੰ ਹਾਸ਼ੀਏ ਵੱਲ ਧਕੇਲ ਰਹੇ ਹਨ , ਫੋਨ ਤੇ ਇਸ ਪੱਤਰਕਾਰ ਨਾਲ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਲੋਕਾਂ ਨੂੰ ਜਾਗ੍ਰਿਤ ਕਰਨ ਤੇ ਪੰਜਾਬ ਦੀ ਬੋਲੀ ਸਰਕਾਰ ਨੂੰ ਜਗਾਉਣ ਲਈ ਚੌਕੀਦਾਰ ਬਣ ਕੇ ਹੋਕਾ ਦਿੰਦੀ ਰਹੇਗੀ। ਮਾਨ ਨੇ ਕਿਹਾ ਕਿ 2022 ਵਿੱਚ ਪੰਜਾਬ ਜਿੱਤਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਆਰਥਿਕ,ਸਮਾਜਿਕ ਤੇ ਨੈਤਿਕ ਅਧਾਰ ਤੇ ਤ ਬਾ ਹੀ ਦੇ ਕੰਢੇ ਖੜੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।

ਅਕਾਲੀ ਦਲ ਦੀ 2020 ਵਿੱਚ ਸਿਆਸੀ ਮੌਤ ਸ਼ੁਰੂ ਹੋ ਚੁੱਕੀ ਹੈ ਤੇ ਕਾਂਗਰਸ ਦੀ ਤਿੰਨ ਸਾਲਾਂ ਦੀ ਜੀਰੋ ਪ੍ਰਾਪਤੀਆਂ ਵਾਲੀ ਸਰਕਾਰ ਦਾ ਪੰਜਾਬ ਵਿਰੋਧੀ ਮਖੌਟਾ ਵੀ ਲੋਕਾਂ ਸਾਹਮਣੇ ਲਹਿ ਚੁੱਕਾ ਹੈ। ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਦਿੱਲੀ ਵਿੱਚ ਕੀਤੇ ਕਾਮਯਾਬ ਕੰਮਾਂ ਦਾ ਰਿਪੋਰਟ ਕਾਰਡ ਹੈ ਤੇ ਜੇ ਤੁਸੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਂਦੇਂ ਹੋ ਤਾਂ ਦਿੱਲੀ ਦੀ ਤਰਜ ਤੇ ਪੰਜਾਬ ਨੂੰ ਖੁਸ਼ਹਾਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ “ਆਪ “ਪੰਜਾਬ ਇਕਾਈ ਦਾ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਵਿਰੁੱਧ ਹ ਮ ਲਾ ਵ ਰ ਰੁਖ ਪਾਰਟੀ ਨੂੰ ਏਕੇ ਵਿੱਚ ਪਰੋਣ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਰਿਹਾ ਹੈ।