ਨਵਜੋਤ ਸਿੱਧੂ ਦੇ ਚੈਨਲ ਸ਼ੁਰੂ ਕਰਨ 'ਤੇ ਕਾਂਗਰਸੀਆਂ ਨੂੰ ਪੈ ਗਏ ਹੌਲ, ਅੱਗੋਂ ਆਪ ਨੇ ਕਰਤਾ ਐਲਾਨ

Tags

ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਅਚਨਚੇਤ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਸ ਚੈਨਲ ਰਾਹੀਂ ਲੋਕਾਂ ਨੂੰ ਅਸਲ ਹਕੀਕਤ ਤੋਂ ਜਾਣੂ ਕਰਵਾਇਆ ਜਾਏਗਾ। ਇਸ ਤੋਂ ਸਪਸ਼ਟ ਹੈ ਕਿ ਸਿੱਧੂ ਦੇ ਚੈਨਲ ਤੋਂ ਆਪਣੀ ਹੀ ਸਰਕਾਰ ਨੂੰ ਵੀ ਰ ਗ ੜੇ ਲੱਗਣਗੇ। ਸਿੱਧੂ ਨੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਦਿਆਂ ਕਿਹਾ ਹੈ ਕਿ ਇਸ ਰਾਹੀਂ ਉਹ ਪੰਜਾਬ ਦੇ ਲੋਕਾਂ ਨਾਲ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਬਾਰੇ ਸੰਵਾਦ ਰਚਾਉਣਗੇ। ਤੈਅ ਹੈ ਕਿ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਦੀ ਗੱਲ ਕਰਦਿਆਂ ਕੈਪਟਨ ਸਰਕਾਰ ਨੂੰ ਰ ਗ ੜੇ ਲੱਗਣਗੇ।

ਚੈਨਲ ਦੇ ਨਾਂ ‘ਜਿੱਤੇਗਾ ਪੰਜਾਬ’ ਮੁਤਾਬਕ ਵੀ ਸਪਸ਼ਟ ਹੈ ਕਿ ਸਿੱਧੂ ਕਿਸੇ ਸਿਆਸੀ ਪਾਰਟੀ ਦੀ ਬਜਾਏ ਜਨਤਾ ਨਾਲ ਮੈਦਾਨ ਵਿੱਚ ਨਿੱਤਰਣਗੇ। ਇਸ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧੂ ਇਸ ਚੈਨਲ ਰਾਹੀਂ ਅਗਲੇ ਦੋ ਸਾਲਾਂ ਵਿੱਚ ਲੋਕ ਲਹਿਰ ਉਭਾਰਨ ਦੀ ਕੋਸ਼ਿਸ਼ ਕਰਨਗੇ। ਜੇਕਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਤਾਂ ਚੋਣਾਂ ਨੇੜੇ ਕਾਂਗਰਸ ਨੂੰ ਵੱਡਾ ਝ ਟ ਕਾ ਦੇਣਗੇ। ਬੇਸ਼ੱਕ ਆਮ ਆਦਮੀ ਪਾਰਟੀ ਨੇ ਸਿੱਧੂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਹੁਣ ਲੱਗਦਾ ਹੈ ਕਿ ਸਿੱਧੂ ਆਪਣੀ ਨਹੀਂ ਰਾਹ ਤਲਾਸ਼ਣ ਵਿੱਚ ਜੁੱਟ ਗਏ ਹਨ। ਇਸ ਲਈ ਉਹ ਹੋਰ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਤੀਜੇ ਮੋਰਚੇ ਦੀ ਉਸਾਰੀ ਕਰ ਸਕਦੇ ਹਨ। ਚੈਨਲ ਦੇ ਲੋਗੋ ਵਿੱਚ ‘ਬਾਜ’ ਵੀ ਇਹੀ ਇਸ਼ਾਰਾ ਕਰ ਰਿਹਾ ਹੈ।