ਢੱਡਰੀਆਂਵਾਲੇ ਅਤੇ ਅਜਨਾਲਾ ਦੇ ਮਸਲੇ ਨੂੰ ਛੱਡੋ, ਆਹ ਸੁਣੋਂ ਇਸ ਪ੍ਰਚਾਰਕ ਨੂੰ

Tags

ਆਸਥਾ ਤੇ ਵਿਸ਼ਵਾਸ ਦੇ ਕੇਂਦਰ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਤੇ ਲੱਗੇ ਸੋਨੇ ਦੀ ਚਮਕ ਦੁੱਗਣੀ ਹੋਣ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਕਾਰ ਸੇਵਾ ਸ਼੍ਰੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਆਰੰਭ ਕੀਤੀ ਗਈ ਹੈ। ਇਹ ਕਾਰ ਸੇਵਾ ਐਸਜੀਪੀਸੀ ਵਲੋਂ ਗੰਭੀਰਤਾ ਦਰਸਾਉਂਦੀ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਹਰ ਸਾਲ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਕਰ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਵਧ ਰਹੇ ਪ੍ਰਦੂਸ਼ਣ ਕਾਰਨ ਇਹ ਚਮਕ ਫਿੱਕੀ ਪੈ ਰਹੀ ਸੀ। ਇਸ ਲਈ ਹੁਣ ਸ੍ਰੀ ਦਰਬਾਰ ਸਾਹਿਬ ਨੇੜੇ ਪ੍ਰਦੂਸ਼ਣ ਮਾਪਣ ਵਾਲਾ ਯੰਤਰ ਵੀ ਲਾਇਆ ਗਿਆ ਹੈ।

ਕਾਰ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਬਰਮਿੰਘਮ ਤੋਂ ਆਏ ਜਥੇ ਦੇ 20 ਮੈਂਬਰ ਸਾਰਾ ਦਿਨ ਰੀਠੇ ਦੇ ਪਾਣੀ ਨਾਲ ਸ੍ਰੀ ਦਰਬਾਰ ਸਾਹਿਬ ਤੇ ਲੱਗੇ ਸੋਨੇ ਨੂੰ ਧੋਣਗੇ ਤੇ ਸੁੱਕਣ ਤੋਂ ਬਾਅਦ ਇਸਦੀ ਚਮਕ ਦੁੱਗਣੀ ਹੋ ਜਾਵੇਗੀ। ਉਨ੍ਹਾਂ ਕਿਹਾ, ਇਹ ਸੇਵਾ ਹਰ ਸਾਲ ਇਸ ਤਰ੍ਹਾਂ ਕੀਤੀ ਜਾਏਗੀ। ਸਮੂਹ ਦੇ ਤਕਰੀਬਨ 25 ਮੈਂਬਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਨੇ ਨੂੰ ਰੀਠੇ ਦੇ ਪਾਣੀ ਨਾਲ ਨੂੰ ਧੋ ਰਹੇ ਹਨ।