ਅਜੇ ਮਹਿੰਦੀ ਵੀ ਨਹੀਂ ਲੱਥੀ ਤੇ ਚੂੜਾ ਵੀ ਨਹੀਂ ਉਤਰਿਆ, ਜਾਨ ਨੂੰ ਜੋਖਿਮ ਵਿਚ ਪਾ ਤੁਹਾਡੇ ਲਈ ਕਰ ਰਹੀ ਸੇਵਾ

Tags

ਅੱਜ ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਲਾਏ ਗਏ ਕਰਫਿਊ ਦਾ 5ਵਾਂ ਦਿਨ ਹੈ ਤੇ ਦੇਸ਼ ਵਿਆਪੀ ਤਾਲਾਬੰਦੀ ਦਾ ਤੀਜਾ ਦਿਨ। ਇਸ ਕਾਰਨ ਰਾਜ ਦੇ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ 'ਤੇ ਚੁੱਪ ਛਾਈ ਰਹੀ। ਇੱਕਾ-ਦੁੱਕਾ ਵਾਹਨ ਹੀ ਸੜਕਾਂ 'ਤੇ ਦਿਖਾਈ ਦਿੱਤੇ। ਸੜਕਾਂ ਤੇ ਜਾਂ ਤਾਂ ਪੁਲਿਸ ਜਾਂ ਉਹ ਲੋਕ ਸਨ ਜੋ ਜ਼ਰੂਰੀ ਸਾਮਾਨ ਲੈਣ ਲਈ ਬਾਹਰ ਆਏ ਸਨ। ਬੇਲੋੜੇ ਬਾਹਰ ਆਉਣ ਤੋਂ ਪ੍ਰਹੇਜ ਕਰ ਰਹੇ ਹਨ ਕਿਉਂਕਿ ਪੰਜਾਬ ਪੁਲਿਸ ਲੋਕਾਂ 'ਤੇ ਸਖਤੀ ਵੀ ਦਿਖਾ ਰਹੀ ਹੈ। ਪੰਜਾਬ ਦੇ ਡੀਜੀਪੀ ਨੇ ਯੂਟਿਊਬ ‘ਤੇ ਭੇਜੇ ਇੱਕ ਸੰਦੇਸ਼ ਵਿੱਚ ਨੌਜਵਾਨਾਂ ਨੂੰ ਕੋਰੋਨਾ ਤੋਂ ਬਚਾਅ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ‘ਤੇ ਉਪਾਅ ਭੇਜਣ ਦੀ ਅਪੀਲ ਕੀਤੀ ਹੈ।

ਪੁਲਿਸ ਜਵਾਨਾਂ ਵਲੋਂ ਪਾਏ ਗਏ ਭੰਗੜੇ ਅਤੇ ਬੋਲੀਆਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜਾਣੂ ਕਰਵਾਇਆ ਸੀ।ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਮਰਥਨ ਮਿਲਿਆ। ਪੰਜਾਬ ਵਿੱਚ ਮਾਰਚ ਦੇ ਮਹੀਨੇ ਵਿੱਚ ਲਗਪਗ 94 ਹਜ਼ਾਰ ਐਨਆਈਆਰ ਵਿਦੇਸ਼ ਯਾਤਰਾ ਕਰਕੇ ਵਾਪਸ ਪਰਤੇ ਹਨ। ਇਨ੍ਹਾਂ ਵਿੱਚੋਂ ਲਗਪਗ 30 ਹਜ਼ਾਰ ਲੋਕਾਂ ਦਾ ਪਤਾ ਲਾਇਆ ਗਿਆ ਹੈ। ਇਨ੍ਹਾਂ ਨੂੰ ਰਾਜ ਸਰਕਾਰ ਨੇ ਸਵੈ-ਇਕੱਲਤਾ ਲਈ ਭੇਜਿਆ ਹੈ। ਇਸ ਦੇ ਨਾਲ ਹੀ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਜ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 38 ਤੱਕ ਪਹੁੰਚ ਗਈ ਹੈ।