ਲੋਕਾਂ ਨੂੰ ਰੋਟੀ ਨੀਂ ਮਿਲ ਰਹੀ, ਸਰਦਾਰ ਜੀ ਨੂੰ ਪਰਾਂਠੇ ਚਾਹੀਦੇ ਨੇ

Tags

ਕਰੋਨਾ ਵਾਇਰਸ ਦੇ ਕਾਰਨ ਜਿੱਥੇ ਭਾਰਤ ਦੇ ਵਿੱਚ ਲੌਕਡਾਉਨ ਅਤੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਉੱਥੇ ਲੋਕਾਂ ਨੂੰ ਆਪਣੇ ਘਰਾਂ ਅਤੇ ਪਿੰਡਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੈਸੇ ਤਾਂ ਇਕੱਠੇ ਕਰ ਰਹੇ ਹਾਂ ਪਰ ਵੱਡੀ ਸਮੱਸਿਆ ਰਾਸ਼ਨ ਲਿਆਉਣ ਦੀ ਹੈ ਕਿਉਂਕਿ ਜਿਨ੍ਹਾਂ ਰਾਸ਼ਨ ਪਿੰਡਾਂ ਦੇ ਵਿੱਚ ਵੰਡਣ ਲਈ ਸਾਨੂੰ ਚਾਹੀਦਾ ਹੈ ਉਹ ਸ਼ਹਿਰਾਂ ਦੇ ਵਿੱਚੋਂ ਹੀ ਵੱਡੀਆਂ ਦੁਕਾਨਾਂ ਤੋਂ ਮਿਲੇਗਾ ਪਰ ਸਾਨੂੰ ਪਿੰਡਾਂ ਦੇ ਵਿੱਚੋਂ ਨਿਕਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ।

ਸ਼ਹਿਰਾਂ ਵਿੱਚ ਹਲਾਤ ਕੁਝ ਹੋਰ ਹੋ ਸਕਦੇ ਹਨ, ਪਰ ਸਰਹੱਦੀ ਪਿੰਡਾਂ ਦੀ ਕਹਾਣੀ ਤੇ ਸਮੱਸਿਆਵਾਂ ਵੱਖਰੀਆਂ ਹਨ। ਪਿੰਡਾਂ ਦੇ ਵਿੱਚ ਬਹੁਤੇ ਲੋਕ ਦਿਹਾੜੀ ਕਰਕੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹਨ ਅਤੇ ਪਿੰਡਾਂ ਦੇ ਵਿੱਚ ਵੱਡੀਆਂ ਦੁਕਾਨਾਂ ਵੀ ਨਹੀਂ ਹਨ ਅਤੇ ਛੋਟੀਆਂ ਦੁਕਾਨਾਂ ਤੋਂ ਰਾਸ਼ਨ ਪਹਿਲਾਂ ਹੀ ਖਤਮ ਹੋਇਆ ਪਿਆ ਹੈ। ਹਾਲਾਂਕਿ ਪਿੰਡਾਂ ਦੇ ਵਿੱਚ ਕਈ ਲੋਕ ਗਰੀਬ ਪਰਿਵਾਰਾਂ ਦੇ ਰਾਸ਼ਨ ਦਾ ਪ੍ਰਬੰਧ ਤਾਂ ਕਰ ਰਹੇ ਹਨ ਪਰ ਉਹ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।