ਢੱਡਰੀਆਂ ਵਾਲਿਆਂ ਦੇ ਵਿਵਾਦ ਉਤੇ ਜੱਥੇਦਾਰ ਦਾ ਹੋਰ ਵੱਡਾ ਐਲਾਨ

Tags

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਟਕਸਾਲ ਦਰਮਿਆਨ ਵਧੇ ਵਿਵਾਦ 'ਤੇ ਸਥਾਨਕ ਸ਼ਹਿਰ ਦੀਆਂ ਸੰਗਤਾਂ ਵਲੋਂ ਭਾਈ ਢੱਡਰੀਆਂ ਵਾਲਿਆਂ ਦੇ ਹੱਕ ਵਿਚ ਖੜਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਮਾਮਲਾ ਹੱਲ ਕਰਨ ਅਤੇ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਾਬਕਾ ਪ੍ਰਧਾਨ ਜਥੇਦਾਰ ਇੰਦਰਜੀਤ ਸਿੰਘ ਤੂਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੱਖ ਆਗੂਆਂ ਨੂੰ ਵਿਚ ਪੈ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ, ਤਾਂਕਿ ਸਿੱਖ ਕੌਮ ਲਈ ਘਤਕ ਇਹ ਵਿਵਾਦ ਦਾ ਅੰਤ ਹੋ ਸਕੇ |

ਇਸ ਮੌਕੇ ਮੌਜੂਦਾ ਕੌਾਸਲਰ ਅਵਤਾਰ ਸਿੰਘ ਤੂਰ ਤੇ ਸਾਬਕਾ ਕੌਾਸਲਰ ਗੁਰਤੇਜ ਸਿੰਘ ਬਹਿਲਾ ਨੇ ਕਿਹਾ ਕਿ ਸਿੱਖ ਕੌਮ ਦੇ ਵਧੀਆ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸਦਕਾ ਵੱਡੀ ਗਿਣਤੀ ਵਿਚ ਲੋਕ ਗੁਰਬਾਣੀ ਨਾਲ ਜੁੜੇ ਹਨ | ਉਨ੍ਹਾਂ ਕਿਹਾ ਕਿ ਭਾਈ ਢੱਡਰੀਆਂ ਵਾਲੇ ਇਕ ਵਧੀਆ ਤੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਪ੍ਰਚਾਰਕ ਹਨ, ਪਰ ਕੁਝ ਲੋਕਾਂ ਵਲੋਂ ਬਿਨ੍ਹਾਂ ਵਜ੍ਹਾ ਵਿਵਾਦ ਖੜਾ ਕਰ ਕੇ ਉਨ੍ਹਾਂ ਨੂੰ ਦੀਵਾਨ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪਿੰਡ ਬਾਲਦ ਖ਼ੁਰਦ ਦੇ ਗੁਰੂ ਘਰ ਵਿਖੇ ਵੀ ਸਿੱਖ ਆਗੂ ਜਿਨ੍ਹਾਂ ਵਿਚ ਸੁਖਮਨ ਸਿੰਘ ਬਾਲਦੀਆ, ਬੁਧ ਸਿੰਘ, ਸੁਖਮਿੰਦਰ ਸਿੰਘ, ਟੇਕ ਸਿੰਘ, ਬਹਾਦਰ ਸਿੰਘ, ਸਰੂਪ ਸਿੰਘ, ਹਰੀ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਹੋਰ ਸਿੱਖ ਆਗੂਆਂ ਨੇ ਭਾਈ ਢੱਡਰੀਆਂ ਵਾਲਿਆਂ ਦੇ ਹੱਕ ਵਿਚ ਖੜਨ ਦਾ ਪ੍ਰਣ ਲਿਆ |