ਜੇ ਸਰਕਾਰ ਅਧਿਆਪਕਾਂ ਨੂੰ ਇਨਸਾਫ ਨਹੀਂ ਦੇ ਸਕਦੀ ਤਾਂ ਇਹ ਵੀਡੀਓ ਨਾ ਦੇਖਿਓ

Tags

ਪਿਛਲੇ 3 ਸਾਲਾਂ ਤੋਂ ਜ਼ਿਲ੍ਹੇ ਅੰਦਰ ਲਮਕਦੀਆਂ ਆ ਰਹੀਆਂ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਨਾ ਕਰਨ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰਨਾਂ ਅਧਿਕਾਰੀਆਂ ਦੀ ਟਾਲ ਮਟੋਲ ਵਾਲੀ ਨੀਤੀ ਨੂੰ ਵੇਖਦਿਆਂ ਹੋਇਆ ਇੱਕ ਮੰਚ ਤੇ ਇਕਜੁੱਟ ਹੋਈਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਹੋਰਨਾਂ ਕਰਮਚਾਰੀਆਂ ਦਾ ਪਿੱ ਟ ਸਿਆ ਪਾ ਕਰਦਿਆਂ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਦੇਰ ਸ਼ਾਮ ਤੱਕ ਘਿ ਰਾਓ ਕੀਤਾ ਗਿਆ। ਬੁਲਾਰਿਆਂ ਨੇ ਸਖ਼ਤ ਲਹਿਜੇ ਵਿੱਚ ਬੋਲਦਿਆਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਤਰੱਕਅਾਂ ਕਰਨ ਦੇ ਦਿੱਤੇ ਅਾਦੇਸ਼ਾਂ ਦੇ ਬਾਵਜੂਦ ਵੀ ਬਿਨ੍ਹਾਂ ਕਿਸੇ ਵਜਾ ਦੇ ਅਧਿਆਪਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਕਿਸੇ ਵੀ ਵਿਅਕਤੀ ਬੇਸ਼ੱਕ ਉਹ ਸਿੱਖਿਆ ਵਿਭਾਗ ਦਾ ਅਫਸਰ ਹੋਵੇ ਜਾਂ ਕੋਈ ਬਾਹਰੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਵੱਡੀ ਗਿਣਤੀ 'ਚ ਇਕੱਤਰ ਅਧਿਆਪਕਾਂ ਨੂੰ ਐਲੀਮੈਂਟਰੀ ਟੀਚਰ ਯੂਨੀਅਨ ਰਜਿ.ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਐਸ.ਸੀ., ਬੀ.ਸੀ.ਅਧਿਆਪਕ ਯੂਨੀਅਨ ਦੇ ਬਲਕਾਰ ਸਿੰਘ ਸਫਰੀ, ਐਲੀਮੈਂਟਰੀ ਟੀਚਰ ਯੂਨੀਅਨ ਦੇ ਮਨਜੀਤ ਸਿੰਘ ਮੰਨਾ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਰਾਕੇਸ਼ ਕੁਮਾਰ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਗੁਰਬਿੰਦਰ ਸਿੰਘ ਖਹਿਰਾ, ਈਟੀਟੀ ਅਧਿਆਪਕ ਯੂਨੀਅਨ ਦੇ ਲਖਵਿੰਦਰ ਸਿੰਘ ਸੰਗੂਆਣਾ ਸਮੇਤ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਰੋਸ ਪ੍ਰਦਰਸ਼ਨ ਇੱਕ ਨਵਾਂ ਇਤਿਹਾਸ ਸਿਰਜੇਗਾ ਕਿਉਂਕਿ ਸਾਰੀਆਂ ਅਧਿਆਪਕ ਜਥੇਬੰਦੀਆਂ ਨੇ ਇਕਜੁੱਟ ਹੁੰਦਿਆਂ ਹੋਇਆਂ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਸਦੇ ਦਫਤਰ ਦੇ ਖਿ ਲਾ ਫ ਮੋਰਚਾ ਖੋਲ੍ਹਿਆ ਹੈ।