ਪੁਲਿਸ ਵੱਲੋਂ ਡੰਡੇ ਮਾਰਕੇ ਲੋਕਾਂ ਨੂੰ ਘਰਾਂ ਵਿੱਚ ਵਾੜਦੇ ਵੇਖਿਆ ਹੋਵੇਗਾ, ਹੁਣ ਆਹ ਵੇਖੋ

Tags

ਪੰਜਾਬ ਸਰਕਾਰ ਨੇ ਕਰਫਿਊ ਦੌਰਾਨ ਕੁਝ ਚੀਜ਼ਾਂ ਦੀ ਖੁੱਲ੍ਹ ਦਿੱਤੀ ਹੈ। ਕਿਸਾਨ ਤੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਆਪਣੇ ਕੰਮ 'ਤੇ ਆ ਜਾ ਸਕਦੇ ਹਨ। ਉਂਝ ਆਮ ਲੋਕਾਂ ਨੂੰ ਪਹਿਲਾਂ ਵਾਂਗ ਘਰਾਂ ਅੰਦਰ ਹੀ ਰਹਿਣਾ ਪਏਗਾ। ਜੇਕਰ ਕੋਈ ਕਰਫਿਊ ਦੌਰਾਨ ਬਾਹਰ ਨਿਕਲਿਆ ਤਾਂ ਉਸ ਖਿਲਾਫ ਕਾਰਵਾਈ ਹੋਏਗੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਲਾਬਾਜ਼ਾਰੀ ਦੀਆਂ ਵੀ ਕੁਝ ਖਬਰਾਂ ਮਿਲੀਆਂ ਸਨ। ਉਨ੍ਹਾਂ ਖਿਲਾਫ ਵੀ ਪੁਲਿਸ ਨੇ ਸਖਤ ਐਕਸ਼ਨ ਲਿਆ ਹੈ। ਇਸ ਲਈ ਬਕਾਇਦਾ ਹਰ ਚੀਜ਼ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਜੇਕਰ ਕੋਈ ਇਸ ਦੀ ਉਲੰਘਣਾ ਵੀ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਸਰਕਾਰ ਵੱਲੋਂ ਕੁਝ ਢਿੱਲ ਦਿੱਤੇ ਜਾਣ ਤੋਂ ਬਾਅਦ ਲੋਕ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਲੱਗੇ ਹਨ।ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਤੋਂ ਗੁਰੇਜ ਨਹੀਂ ਹੋਏਗਾ। ਜੇਕਰ ਕਿਸੇ ਨੂੰ ਮੈਡੀਕਲ ਸੇਵਾਵਾਂ ਦੀ ਜ਼ਰੂਰਤ ਹੈ ਜਾਂ ਬਹੁਤ ਜ਼ਰੂਰੀ ਕੰਮ ਹੈ ਤਾਂ ਉਹ ਲੋਕ ਹੀ ਘਰਾਂ ਵਿੱਚੋਂ ਨਿਕਲ ਸਕਦੇ ਹਨ।