ਹਫਤੇ ਵਿਚ ਠੀਕ ਹੋਈ ਫਿਜ਼ਾ, ਡਾਕਟਰਾਂ ਨੇ ਦੱਸੀ ਅਹਿਮ ਗੱਲ

Tags

ਸੈਕਟਰ 21 ਦੀ ਕੋਰੋਨਾਵਾਇਰਸ ਪਾਜ਼ੀਟਿਵ ਲੜਕੀ ਠੀਕ ਹੋ ਗਈ ਹੈ ਤੇ ਉਸ ਨੂੰ ਉਸ ਦੇ ਘਰ ਤਬਦੀਲ ਕਰ ਦਿੱਤਾ ਗਿਆ ਹੈ। ਜੋ ਕਿ ਡਾਕਟਰਾਂ ਦੀ ਕਾਮਯਾਬੀ ਮੰਨੀ ਜਾ ਰਹੀ ਹੈ। ਕੋਵਿਡ-19 ਦੀ ਕੜੀ ਨੂੰ ਤੋੜਨ ਲਈ ਭਾਰਤ ‘ਚ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕਈ ਸੂਬਿਆਂ ‘ਚ ਲੌਕਡਾਊਨ ਤੇ ਕਿਤੇ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਮੱਦੇਨਜ਼ਰ ਚੰਡੀਗੜ੍ਹ ‘ਚ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਹੁਣ ਤੱਕ 667 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ 232 ਵਾਹਨ ਜ਼ਬਤ ਕੀਤੇ ਹਨ। ਚੰਡੀਗੜ੍ਹ ਡੀਐਮ ਦੇ ਹੁਕਮ ਦਿੱਤਾ ਹੈ ਕਿ ਨਿਯਮਾਂ ਦੀ ਅਣਗਹਿਲੀ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਸੈਕਟਰ ਵਾਈਜ਼ ਕਰਫਿਊ ‘ਚ ਛੂਟ ਮਿਲੇਗੀ ਇਕੱਠੇ ਨਹੀਂ।