ਦਿੱਲੀ ’ਚ ਕੇਜਰੀਵਾਲ ਨੇ ਲੱਭ ਲਿਆ ਕਰੋਨਾ ਵਾਇਰਸ ਦਾ ਇਲਾਜ ,ਸਾਡੀਆਂ ਸਰਕਾਰਾਂ ਦਿਨਾਂ ਵੀ ਪਈਆਂ ਨੇ ਸੁੱਤੀਆਂ

Tags

ਚੀਨ ਤੋਂ ਲੈ ਕੇ ਦੁਨੀਆ ਭਰ ਤੋਂ ਹੁੰਦੇ ਹੋਏ ਕੋਰੋਨਾਵਾਇਰਸ ਨੇ ਪੰਜਾਬ 'ਚ ਵੀ ਦਸਤਕ ਦੇ ਦਿੱਤੀ। ਪੰਜਾਬ 'ਚ ਹੁਣ ਤੱਕ ਕੋਰੋਨਾਵਾਇਰਸ ਦੇ 4 ਪੋਜ਼ਿਟਿਵ ਕੇ ਸ ਆ ਚੁਕੇ ਹਨ। ਇਹ ਦੋਨੋਂ ਹੀ ਇਟਲੀ ਤੋਂ ਪੰਜਾਬ ਆਏ ਹਨ। ਕੋਰੋਨਾਵਾਇਰਸ ਦੇ ਪੰਜਾਬ 'ਚ ਪੈਰ ਰੱਖਣ ਤੋਂ ਬਾਅਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਚੌਕਸ ਹੋ ਗਏ ਹਨ। ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਸੇਹਤ ਵਿਭਾਗ ਨੇ ਦਿੱਲੀ ਏਅਰਪੋਰਟ ਤੋਂ ਚੱਲਣ ਵਾਲੀਆਂ ਬੱਸਾਂ 'ਚ ਵਿਦੇਸ਼ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਲਈ ਰਾਜਪੁਰਾ 'ਚ ਵੱਡਾ ਚੈੱਕ ਪੋਸਟ ਬਨਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਰੋਨਾਵਾਇਰਸ ਦਾ ਖਤਰਾ ਪੰਜਾਬ 'ਚ ਨਾ ਵਧ ਸਕੇ।

ਉੱਧਰ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਆ ਕੇ ਟੈਸਟ ਕਰਵਾਓ ਤਾਂ ਜੋ ਤੁਸੀਂ ਆਪਣਾ ਤੇ ਦੂਸਰਿਆਂ ਦਾ ਬਚਾਅ ਕਰ ਸਕੋ। ਸਿਹਤ ਵਿਭਾਗ ਨੇ ਹੁਣ ਤੱਕ ਪੰਜਾਬ ਦੇ 71,900 ਲੋਕਾਂ ਦੀ ਜਾਂਚ ਕਰਵਾਈ ਹੈ, ਜਿਨ੍ਹਾਂ 'ਚੋਂ 5814 ਲੋਕ ਪ੍ਰਭਾਵਿਤ ਦੇਸ਼ਾਂ ਤੋਂ ਆਏ ਹਨ। ਇਸ ਸਭ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਵੀ ਅੰਮ੍ਰਿਤਸਰ 'ਚ ਮੈਡੀਕਲ ਲੈਬ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਦੋ-ਤਿੰਨ ਦਿਨਾਂ 'ਚ ਆਸਾਨੀ ਨਾਲ ਰਿਪੋਰਟ ਮਿਲ ਸਕਦੀ ਹੈ।