ਬਾਦਲਾਂ ਦੇ ਵਿਹੜੇ 'ਚ ਪਏਗਾ ਸਿਆਸੀ ਭੋਗ! Dhindsa ਨੇ ਕੀਤਾ ਵੱਡਾ ਐਲਾਨ

Tags

ਢੀਂਡਸਾ ਪਰਿਵਾਰ ਨੇ ਬਾਦਲ ਪਰਿਵਾਰ ਨੂੰ ਠੋ ਕ ਵਾਂ ਜਵਾਬ ਦੇਣ ਦੀ ਤਿਆਰੀ ਵਿੱਢ ਦਿੱਤੀ ਹੈ। ਢੀਂਡਸਾ ਪਰਿਵਾਰ ਇਸੇ ਮਹੀਨੇ ਉਸੇ ਥਾਂ ’ਤੇ ਰੈਲੀ ਕਰੇਗਾ ਜਿੱਥੇ ਪਿਛਲੇ ਦਿਨੀਂ ਸੁਖਬੀਰ ਬਾਦਲ ਨੇ ਕੀਤੀ ਸੀ। ਇਸ ਮੌਕੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵਿੱਚ ਉਨ੍ਹਾਂ ਦੇ ਜਵਾਬ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਇਸੇ ਕਾਰਨ ਉਸ ਨੇ ਨੋਟਿਸ ਭੇਜਣ ਤੇ ਜਵਾਬ ਸੁਣਨ ਤੋਂ ਬਿਨਾਂ ਹੀ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕਾਰਵਾਈ ਕੀਤੀ ਹੈ। ਇਸ ਨਾਲ ਸੁਖਬੀਰ ਬਾਦਲ ਨੇ ਤਾ ਨਾ ਸ਼ਾ ਹ ਹੋਣ ਦਾ ਪੁਖ਼ਤਾ ਸਬੂਤ ਦਿੱਤਾ ਹੈ।

ਇਸ ਰੈਲੀ ਵਿੱਚ ਹੀ ਸੁਖਬੀਰ ਬਾਦਲ ਨੇ ਢੀਂਡਸਿਆਂ ਦੀ ਅਕਾਲੀ ਦਲ ਵਿੱਚੋਂ 'ਅੰਤਮ ਅਰਦਾਸ' ਕੀਤੀ ਸੀ। ਸੁਖਬੀਰ ਬਾਦਲ ਦੇ ਹਮਲਿਆਂ ਮਗਰੋਂ ਢੀਂਡਸਿਆਂ ਦੇ ਹਮਾਇਤੀ ਹੋਰ ਵਿੱਚ ਹਨ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਸੁਖਬੀਰ ਬਾਦਲ ਦੀ ਪੰਜਾਬ ਪੱਧਰੀ ਰੈਲੀ ਤੋਂ ਵੱਡਾ ਇਕੱਠ ਇੱਕ ਜ਼ਿਲ੍ਹੇ ਵਿੱਚੋਂ ਕਰਕੇ ਦਿਖਾਉਣਗੇ। ਇਹ ਫੈਸਲਾ ਮੰਗਲਵਾਰ ਨੂੰ ਪਰਮਿੰਦਰ ਢੀਂਡਸਾ ਨਾਲ ਆਪਣੇ ਹਮਾਇਤੀਆਂ ਦੀ ਮੀਟਿੰਗ ਦੌਰਾਨ ਹੋਇਆ। ਇਸ ਮੌਕੇ ਸੁਖਬੀਰ ਬਾਦਲ ਨੇ 'ਪਿਤਾ ਸਮਾਨ' ਸੁਖਦੇਵ ਸਿੰਘ ਢੀਂਡਸਾ ਨੂੰ ਗੱ ਦਾ ਰ ਤੱਕ ਕਹਿ ਦਿੱਤਾ ਸੀ।