ਹੁਣ ਨਵਜੋਤ ਸਿੱਧੂ ਵੀ ਆਏਗਾ ਆਮ ਆਦਮੀ ਪਾਰਟੀ ਵਿਚ ! ਭਗਵੰਤ ਮਾਨ ਨੇ ਕਰਤਾ ਅੱਜ ਵੱਡਾ ਐਲਾਨ

Tags

ਪੰਜਾਬ ਦੀਆਂ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਦੀਆਂ ਕਿਆਸ ਅਰਾਈਆਂ ਦੇ ਵਿਚਕਾਰ ਪਾਰਟੀ ਦੇ ਪੰਜਾਬ ਮੁਖੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਿਹਾ ਕਿਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨਾਲ ਅਧਿਕਾਰਤ ਪੱਧਰ ਦੀ ਗੱਲਬਾਤ ਨਹੀਂ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਅਧਿਕਾਰਤ ਤੌਰ 'ਤੇ ਉਨ੍ਹਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਸਿੱਧੂ ਆਮ ਆਦਮੀ ਪਾਰਟੀ ਵਿਚਸ਼ਾਮਲ ਹੋਣਾ ਚਾਹੁੰਦੇ ਹਨ, ਮਾਨ ਨੇ ਕਿਹਾ ਕਿ ਜਿਹੜੇ ਲੋਕ ਬਿਨਾਂ ਕਿਸੇ ਨਿੱ ਜੀ ਹਿੱ ਤਾਂ ਦੇਰਾਜ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਸਾਰੇ ਸਾਡੀ ਪਾਰਟੀ ਵਿਚ ਸ਼ਾਮਲ ਹੋਣ।

ਮਾਨ ਨੇ ਹਾਲਾਂਕਿ ਕਿਹਾ ਕਿ ਪਾਰਟੀ ਦੇ ਦਰਵਾਜ਼ੇ ਉਨ੍ਹਾਂ ਸਾਰਿਆਂ ਲਈ ਹਮੇਸ਼ਾਂ ਖੁੱਲ੍ਹੇ ਰਹਿੰਦੇਹਨ ਜੋ ਬਿਨਾਂ ਕਿਸੇ ਨਿੱਜੀ ਹਿੱਤਾਂ ਦੇ ਸੂਬੇ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ।ਸੰਗਰੂਰ ਤੋਂ ਸੰਸਦ ਮੈਂਬਰ ਨੇ ਇਥੇ ਇੱਕ ਸੰਵਾਦ ਸੰਮੇਲਨ ਚ ਕਿਹਾ ਕਿ ਕੋਈ ਵੀ ਸਿੱਧੂ ਦੇ ਚਰਿੱਤਰ ‘ਤੇ ਸ਼ੱ ਕ ਨਹੀਂ ਕਰ ਸਕਦਾ। ਉਹ ਇਕ ਇਮਾਨਦਾਰ ਵਿਅਕਤੀ ਹੈ। ਮੈਂ ਉਨ੍ਹਾਂ ਦੇ ਕ੍ਰਿਕਟ ਦਿਨਾਂ ਤੋਂ ਹਮੇਸ਼ਾਂ ਉਨ੍ਹਾਂ ਦਾ ਪ੍ਰਸ਼ੰਸਕ ਰਿਹਾ ਹਾਂ।