ਝੁਕ ਗਏ ਕੈਪਟਨ!, ਆਪਣੇ ਹੀ ਮੰਤਰੀਆਂ ਤੇ ਵਿਧਾਇਕਾਂ ਤੋਂ ਮੰਗੀ ਮਾਫੀ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਪਰਗਟ ਸਿੰਘ ਨੂੰ ਸ਼ਾਂਤ ਕਰਨ ਲਈ ਆਪਣੇ ਖਾਸ ਮੰਤਰੀ ਓਪੀ ਸੋਨੀ ਨੂੰ ਭੇਜਿਆ ਸੀ। ਸੋਨੀ ਨਾਲ ਮੁਲਾਕਾਤ ਮਗਰੋਂ ਵੀ ਪਰਗਟ ਸਿੰਘ ਸ਼ਾਂਤ ਨਜ਼ਰ ਨਹੀਂ ਆਏ ਤਾਂ ਕੈਪਟਨ ਨੇ ਉਨ੍ਹਾਂ ਨੂੰ ਅੱਜ ਮੁਲਾਕਾਤ ਲਈ ਚੰਡੀਗੜ੍ਹ ਬੁਲਾ ਲਿਆ ਹੈ। ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਪਿਛਲੇ ਕਈ ਮਹੀਨਿਆਂ ਤੋਂ ਰੌਲਾ ਪਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਨੇ ਮੀਟਿੰਗ ਵਾਸਤੇ ਨਹੀਂ ਸੀ ਸੱਦਿਆ। ਮੰਨਿਆ ਜਾ ਰਿਹਾ ਹੈ ਕਿ ਪਰਗਟ ਸਿੰਘ ਦੀ ਨੇੜਤਾ ਨਵਜੋਤ ਸਿੰਘ ਸਿੱਧੂ ਨਾਲ ਹੈ। ਦੋਵੇਂ ਲੀਡਰ ਪੰਜਾਬ ਲੀਡਰਸ਼ਿਪ ਦੀ ਬਜਾਏ ਹਾਈਕਮਾਨ ਨਾਲ ਹੀ ਰਾਬਤਾ ਕਰਦੇ ਹਨ।

ਇਸ ਲਈ ਕੈਪਟਨ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ। ਦਰਅਸਲ ਪਰਗਟ ਸਿੰਘ ਵੱਲੋਂ ਲਿਖੇ ਪੱਤਰ ਨਾਲ ਪੰਜਾਬ ਦੀ ਸਿਆਸਤ ਇਕਦਮ ਗ  ਰਮਾ ਗਈ ਹੈ। ਪਰਗਟ ਸਿੰਘ ਵੱਲੋਂ ਉਠਾਏ ਗਏ ਮੁੱਦਿਆਂ ਦੀ ਕਾਂਗਰਸ ਦੇ ਬਹੁਤ ਸਾਰੇ ਵਿਧਾਇਕਾਂ ਨੇ ਅੰਦਰੋਂ ਅੰਦਰੀ ਹਮਾਇਤ ਵੀ ਕੀਤੀ ਸੀ। ਇਹ ਵੀ ਪਹਿਲਾ ਮੌਕਾ ਹੈ ਜਦੋਂ ਮੁੱਖ ਮੰਤਰੀ ਨੇ ਦੋਆਬੇ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਮੀਟਿੰਗ ਦਾ ਸੱਦਾ ਭੇਜਿਆ ਹੈ।