ਪੰਜਾਬ 'ਚ ਇੱਕ ਵਾਰ ਫੇਰ ਤੋਂ ਤੀਜੇ ਸਿਆਸੀ ਮੋਰਚੇ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿੱਚੋਂ ਕੱਢੇ ਜਾਣ ਮਗਰੋਂ ਪੰਜਾਬ ਦੀ ਸਿਆਸੀ ਮਾਹੌਲ ਗ ਰ ਮਾ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਤੀਜੇ ਮੋਰਚੇ ਲਈ ਹਲਚਲ ਤੇਜ਼ ਹੋ ਗਈ ਹੈ। ਤਾਜ਼ਾ ਗਿਣਤੀਆਂ-ਮਿਣਤੀਆਂ ਮੁਤਾਬਕ ਸਿਆਸਤ 'ਚ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। 2017 ਦੀਆਂ ਚੋਣਾਂ 'ਚ 10 ਸਾਲ ਤੋਂ ਲਗਾਤਾਰ ਸੱਤਾ 'ਤੇ ਰਹੀ ਸ਼੍ਰੋਅਦ-ਭਾਜਪਾ ਗਠਬੰਧਨ ਨੂੰ ਹਾਰ ਮਿਲੀ।
ਪੰਜਾਬ 'ਚ 2022 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਮਾਹੌਲ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ 'ਤੇ ਨਿਰਭਰ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨਤੀਜੇ 'ਆਪ' ਦੇ ਪੱਖ 'ਚ ਆਏ ਤਾਂ ਪੱਕੇ ਤੌਰ 'ਤੇ ਪੰਜਾਬ 'ਚ ਬਹੁ ਰੰਗੀ ਲੜਾਈ ਹੋਵੇਗਾ। ਦਿੱਲੀ 'ਚ ਜੇਕਰ ਬੀਜੇਪੀ ਸੱਤਾ 'ਤੇ ਆਉਂਦੀ ਹੈ ਤਾਂ ਤਿੰਨ ਫਰੰਟ ਬਣਗੇ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵਿੱਚ ਸੁਖਦੇਵ ਸਿੰਘ ਢੀਂਡਸਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਲੀਡਰ ਸੀ। ਅਜਿਹੇ 'ਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢੇ ਜਾਣ ਮਗਰੋਂ ਕਾਂਗਰਸ ਤੇ ਅਕਾਲੀ ਦਲ ਤੋਂ ਨਰਾਜ਼ ਲੱਡਰ ਇੱਕਜੁਟ ਹੋਣ ਲੱਗੇ ਗਨ। ਇਨ੍ਹਾਂ ਨੇਤਾਵਾਂ ਦੀ ਸੋਚ ਸੂਬੇ 'ਚ ਤੀਜੇ ਫਰੰਟ ਦੀ ਸ਼ੁਰੂਆਤ ਵੱਲ ਇਸ਼ਾਰਾ ਕਰ ਰਹੀ ਹੈ।