ਅੱਜ ਵਿਧਾਨ ਸਭਾ 'ਚ ਟੱਕਰੇ ਭਗਵੰਤ ਮਾਨ ਤੇ ਸੁਖਪਾਲ ਖਹਿਰਾ

Tags

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਪੰਜਾਬ ਦੇ ਬਿਆਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਤਿੱ ਖੇ ਹ ਮ ਲੇ ਕੀਤੇ। ਇਸ ਮੌਕੇ ਮਾਨ ਨੇ ਮਾਮਲੇ ਦੇ ਤਾਰ ਕੈਪਟਨ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨਾਲ ਜੋੜਦਿਆਂ ਕਈ ਸਵਾਲ ਚੁੱਕੇ। ਵਿਧਾਨ ਸਭਾ ਇਜਲਾਸ ਦੌਰਾਨ ਸਦਨ ਦੀ ਕਾਰਵਾਈ ਦੇਖਣ ਪੁੱਜੇ ਭਗਵੰਤ ਮਾਨ ਨੇ ਬਾਹਰ ਆ ਕੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਤਵਾਦੀ ਹੋਣ ਦੇ ਦੋ ਸ਼ਾਂ 'ਚ ਘਿਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਡੀਜੀਪੀ ਦਿਨਕਰ ਗੁਪਤਾ ਨੂੰ ਬਚਾ ਰਹੇ ਹਨ।

ਅਜਿਹੇ ਹਾਲਾਤ 'ਚ ਅਸੀਂ (ਆਮ ਆਦਮੀ ਪਾਰਟੀ) ਚੁੱਪ ਨਹੀਂ ਬੈਠੇਗੀ। ਭਗਵੰਤ ਮਾਨ ਨੇ ਕਿਹਾ, ''ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਰੂਸਾ ਆਲਮ ਕਿਸ ਹੈਸੀਅਤ 'ਚ ਪਿਛਲੇ ਕਈ ਸਾਲਾਂ ਤੋਂ ਮੁੱਖ ਮੰਤਰੀ ਨਿਵਾਸ 'ਤੇ ਰਹਿ ਰਹੇ ਹਨ। ਉਨ੍ਹਾਂ ਦੇ ਵੀਜ਼ੇ ਦਾ ਸਟੇਟਸ ਕੀ ਹੈ? ਜਦਕਿ ਅਰੂਸਾ ਆਲਮ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅ ਫ਼ਵਾ ਹਾਂ ਉੱਡ ਰਹੀਆਂ ਹਨ ਕਿ ਉਹ ਪਾਕਿਸਤਾਨੀ ਏਜੰਸੀ ਆਈਐਸਆਈ ਦੀ ਏਜੰਟ ਹੈ।'' ਮਾਨ ਨੇ ਕਿਹਾ ਕਿ ਉਹ ਇਹ ਮਾਮਲਾ ਸੰਸਦ 'ਚ ਵੀ ਉਠਾ ਕੇ ਭਾਰਤ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਪੁੱਛਣਗੇ।