ਹੁਣ ਨਵਜੋਤ ਸਿੱਧੂ ਬਣਾਏਗਾ ਪੰਜਾਬ ’ਚ ਨਵੀਂ ਪਾਰਟੀ! ਗਾਂਧੀ ਪਰਿਵਾਰ ਦੇ ਆਫਰ ਨੂੰ ਮਾਰੀ ਲੱਤ!

Tags

ਪੰਜਾਬ ਦੇ ਸਾਬਕਾ ਤੇਜ਼ ਤਰਾਰ ਮੰਤਰੀ ਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸ. ਨਵਜੋਤ ਸਿੰਘ ਸਿੱਧੂ ਦਿੱਲੀ ਵਿਧਾਨ ਸਭਾ ਦੀਆਂ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕ ਦੇ ਤੌਰ 'ਤੇ ਦਿੱਲੀ ਨਹੀਂ ਜਾ ਰਹੇ | ਇਹ ਜਾਣਕਾਰੀ ਸ. ਸਿੱਧੂ ਦੇ ਪੀ.ਏ. ਸ੍ਰੀ ਗੌਰਵ ਨੇ ਅੱਜ ਸੰਪਰਕ ਕਰਨ 'ਤੇ 'ਅਜੀਤ' ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਉਨ੍ਹਾਂ ਇਸ ਦਾ ਕੋਈ ਕਾਰਨ ਨਹੀਂ ਦੱਸਿਆ | ਚੋਣ ਪ੍ਰਚਾਰ ਅਜੇ 3 ਦਿਨ ਤੱਕ ਜਾਰੀ ਰਹੇਗਾ | ਵਰਨਣਯੋਗ ਹੈ ਕਿ ਕਾਂਗਰਸ ਹਾਈ ਕਮਾਨ ਨੇ ਕੁਝ ਦਿਨ ਪਹਿਲਾਂ ਸਟਾਰ ਪ੍ਰਚਾਰਕਾਂ ਦੀ ਜੋ ਸੂਚੀ ਜਾਰੀ ਕੀਤੀ ਸੀ, ਉਸ ਵਿਚ ਸ. ਸਿੱਧੂ ਦਾ ਨਾਂਅ ਵੀ ਸ਼ਾਮਿਲ ਸੀ ਪਰ ਉਹ ਹੁਣ ਤੱਕ ਇਸ ਬਾਰੇ ਚੁੱਪੀ ਧਾਰਨ ਕੀਤੀ ਬੈਠੇ ਸਨ |

ਕਾਂਗਰਸੀ ਹਲਕਿਆਂ ਅਨੁਸਾਰ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 'ਚ 'ਕੁਝ ਕਰਕੇ' ਦਿਖਾਉਣ ਦਾ ਇਹ ਸੁਨਹਿਰੀ ਮੌਕਾ ਦਿੱਤਾ ਸੀ ਪਰ ਸ. ਸਿੱਧੂ ਨੇ ਇਸ ਦਾ ਵੀ ਕੋਈ ਫਾਇਦਾ ਨਹੀਂ ਉਠਾਇਆ ਲੱਗਦਾ | ਉਧਰ ਭਾਜਪਾ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸ. ਸਿੱਧੂ ਨੂੰ ਆਪੋ ਆਪਣੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦੇ ਰੱਖਿਆ ਹੈ ਪਰ ਸ. ਸਿੱਧੂ ਇਸ ਬਾਰੇ ਵੀ ਖੁੱਲ੍ਹੇਆਮ ਕੁਝ ਨਹੀਂ ਕਹਿ ਰਹੇ | ਉਹ ਲਗਪਗ 6 ਮਹੀਨਿਆਂ ਤੋਂ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨਾਲ ਵੀ ਕੋਈ ਸੰਪਰਕ ਵਿਚ ਨਹੀਂ ਸਨ | ਉਹ ਪੱਤਰਕਾਰਾਂ ਨੂੰ ਵੀ ਘੱਟ ਵੱਧ ਮਿਲਦੇ ਰਹੇ ਹਨ, ਹੋਰ ਤਾਂ ਹੋਰ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿਧਾਨ ਸਭਾ ਦੇ ਜਿਤਨੇ ਵੀ ਸੈਸ਼ਨ ਹੋਏ ਹਨ, ਉਨ੍ਹਾਂ ਵਿਚ ਹਿੱਸਾ ਨਹੀਂ ਲੈਂਦੇ ਰਹੇ |