ਦੇਖੋ ਬੱਬੂ ਮਾਨ ਨੇ ਜੈਜ਼ੀ ਬੀ ਨੂੰ ਜੱਫੀ ਪਾ ਕੇ ਕੀ ਕਿਹਾ

ਬੱਬੂ ਮਾਨ ਤੇ ਜੈਜ਼ੀ ਬੀ ਗੁਰਦਾਸ ਮਾਨ ਦੇ ਬੇਟੇ ਗੁਰਇੱਕ ਮਾਨ ਦੇ ਵਿਆਹ ਤੇ ਇਕੱਠੇ ਹੋਏ ਅਤੇ ਜੱਫੀ ਪਾ ਕੇ ਜਿਗਰੀ ਯਾਰਾਂ ਵਾਂਗੂੰ ਮਿਲੇ। ਵਿਆਹ ਤੋਂ ਬਾਅਦ ਗੁਰਿਕ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ। ਇਸ ਫੋਟੋ ਨੂੰ ਫਨੀ ਵੇਅ ਦੇ ਨਾਲ ਸ਼ੇਅਰ ਕਰਦੇ ਹੋਏ ਇੱਕ ਮਿੱਠਾ ਜਿਹਾ ਸੁਨੇਹਾ ਦੇ ਰਹੇ ਹਨ।ਦੱਸ ਦਈਏ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਦਾ ਵਿਆਹ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਹੋਇਆ ਸੀ। ਜਿੱਥੇ ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ।

ਇਸ ਵਿਆਹ ‘ਚ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਜਿਵੇਂ ਜੈਜ਼ੀ ਬੀ, ਬੱਬੂ ਮਾਨ, ਬਾਦਸ਼ਾਹ, ਗੁਰੂ ਰੰਧਾਵਾ, ਜਸਬੀਰ ਜੱਸੀ, ਜੱਗੀ ਡੀ, ਐਮੀ ਵਿਰਕ, ਜੱਸੀ ਗਿੱਲ, ਈਸ਼ਾ ਰਿਖੀ, ਸੋਨਮ ਬਾਜਵਾ, ਸਰਗੁਣ ਮਹਿਤਾ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਸ਼ਾਮਿਲ ਹੋਏ ਸਨ। ਜੀ ਹਾਂ ਇਸ ਫੋਟੋ ‘ਚ ਉਹ ਆਪਣੀ ਲਾਈਫ ਪਾਟਨਰ ਦੇ ਨਾਲ ਕਿਚਨ ‘ਚ ਹੱਥ ਵਟਾਉਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ‘ਚ ਦੇਖ ਸਕਦੇ ਹੋ ਸਿਮਨਰ ਖਾਣਾ ਬਣਾ ਰਹੀ ਹੈ ਤੇ ਗੁਰਿਕ ਵਾਇਪਰ ਦੇ ਨਾਲ ਸਫ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ।