ਸਖਤ ਵਿ ਰੋ ਧ ਦੇ ਬਾਵਜੂਦ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਸਿਰੇ ਚੜ੍ਹ ਗਏ ਹਨ। ਕੁਝ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਹਿੰ ਸਾ 'ਤੇ ਉਤਾਰੂ ਹੋਣ ਦੇ ਬਾਵਜੂਦ ਸਖਤ ਸੁਰੱਖਿਆ ਪਹਿਰੇ ਹੇਠ ਦੀਵਾਨ ਕਰਵਾਏ ਗਏ। ਦੀਵਾਨਾਂ ਦੀ ਸਮਾਪਤੀ 'ਤੇ ਢੱਡਰੀਆਂ ਵਾਲੇ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਦੀ ਪ੍ਰਵਾਹ ਨਹੀਂ ਕਰਦੇ ਪਰ ਉਹ ਆਮ ਆਦਮੀ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਸਟੇਜਾਂ ਲਾਉਣੀਆਂ ਬੰਦ ਕਰ ਸਕਦੇ ਹਨ ਤੇ ਸ਼ਰਧਾਲੂ ਇੰਟਰਨੈੱਟ ਜਾਂ ਫੋਨ ’ਤੇ ਪ੍ਰਚਾਰ ਸੁਣ ਸਕਦੇ ਹਨ।
ਉਹ ਧੱਕਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਸਟੇਜ ਨਹੀਂ, ਸਗੋਂ ਕੌਮ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਜਾਂਚ ਤੋਂ ਕਿਸੇ ’ਤੇ ਗ਼ ਦਾ ਰ ਦਾ ਲੇਬਲ ਲਾ ਦਿੰਦੇ ਹਨ। ਇਸ ਲਈ ਸੰਗਤ ਨੂੰ ਸੁਣਨ, ਸਮਝਣ ਤੇ ਵਿਚਾਰ ਕਰਨ ਮਗਰੋਂ ਹੀ ਸੱਚ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਵੱਖ ਵੱਖ ਥਾਵਾਂ ’ਤੇ ਧਾਰਮਿਕ ਦੀਵਾਨ ਲਾਉਣ ਦਾ ਵਾਅਦਾ ਕੀਤਾ। ਦਰਅਸਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜੱਦੀ ਪਿੰਡ ਗਿਦੜਿਆਣੀ ’ਚ ਢੱਡਰੀਆਂ ਵਾਲੇ ਦੇ ਤਿੰਨ ਰੋਜ਼ਾ ਦੀਵਾਨ ਸਨ। ਕੁਝ ਲੋਕ ਇਸ ਦਾ ਵਿ ਰੋ ਧ ਕਰ ਰਹੇ ਸੀ। ਇਸ ਕਰਕੇ ਟਕਰਾਅ ਵਾਲੀ ਸਥਿਤੀ ਬਣ ਗਈ ਸੀ। ਇਸ ਨੂੰ ਵੇਖਦਿਆਂ ਪੁਲਿਸ ਨੇ ਮੋਰਚਾ ਸੰਭਾਲਿਆ ਤੇ ਸੁਰੱਖਿਆ ਹੇਠ ਦੀਵਾਨ ਕਰਵਾਏ।