ਦੂਜਾ ਦੀਵਾਨ ਲਗਾਉਣ ਤੋਂ ਬਾਅਦ ਢੱਡਰੀਆਂਵਾਲੇ ਦੇ ਜਵਾਬ

Tags

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿ ਵਾ ਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਾਕਾਇਦਾ ਕਮੇਟੀ ਦਾ ਗਠਨ ਕਰ ਕੇ ਭਾਈ ਢੱਡਰੀਆਂ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਦੇ ਨਾ ਆਉਣ ਦੇ ਬਾਵਜੂਦ ਕਮੇਟੀ ਨੇ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਹੋਰ ਦਿੰਦਿਆਂ ਤਾਰੀਖ਼ ਅਤੇ ਸਮਾਂ ਖ਼ੁਦ ਤੈਅ ਕਰਕੇ ਮਿਲ-ਬੈਠ ਕੇ ਵਿਚਾਰ ਕਰਨ ਦੀ ਗੱਲ ਕਹੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਭਾਈ ਢੱਡਰੀਆਂ ਵਾਲੇ ਮਿਲ-ਬੈਠ ਕੇ ਵਿਚਾਰ ਚਰਚਾ ਕਰਕੇ ਮਸਲੇ ਨੂੰ ਨਿਬੇੜਨ ਦੀ ਪਹਿਲ ਕਰਨ, ਕਿਉਂਕਿ ਇਸ ਵਰਤਾਰੇ ਦਾ ਕੌਮ 'ਤੇ ਬਹੁਤ ਮਾ ੜਾ ਪ੍ਰ ਭਾ ਵ ਜਾ ਰਿਹਾ ਹੈ।