ਕੇਜਰੀਵਾਲ ਦੀ ਜਿੱਤ 'ਤੇ ਬੋਲਿਆ ਬੈਂਸ, ਕਹਿੰਦਾ ਗੱਪੀਓ ਗੱਪਾਂ ਨੀਂ ਚੱਲਣੀਆਂ, ਕੰਮ ਚੱਲਣੇ

Tags

ਦਿੱਲੀ ਵਿੱਚ ਆਮ ਅਾਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਸੁਰ ਕਾਫੀ ਬਦਲੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੋ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਕੰਮਾਂ ਨੂੰ ਵੋਟ ਪਾਈ ਹੈ ਨਾ ਕਿ ਕਿਸੇ ਦੇ ਗੱਪਾਂ ਨੂੰ ਸੁਣ ਕੇ। ਉਨ੍ਹਾਂ ਕਿਹਾ ਕਿ ਦਿੱਲੀ ਦਾ ਵੋਟਰ ਕਾਫੀ ਸੂਝਵਾਨ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਦੋਬਾਰਾ ਚੁਣਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕਸਦਿਆਂ ਕਿਹਾ ਕਿ ਕੈਪਟਨ ਨੇ ਪੰਜਾਬ ਵਿੱਚ ਗੱਪਾਂ ਮਾਰ ਕੇ ਸਰਕਾਰ ਬਣਾ ਲਈ ਅਤੇ ਇਹ ਕੋਸ਼ਿਸ਼ ਉਨ੍ਹਾਂ ਨੇ ਦਿੱਲੀ ਜਾ ਕੇ ਵੀ ਕੀਤੀ।

ਪਰ ਉਨ੍ਹਾਂ ਦੇ ਇਹ ਗੱਪ ਦਿੱਲੀ ਵਿੱਚ ਨਹੀਂ ਚੱਲੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸਿਰਫ ਗੱਲਾਂ ਜੋਗੀ ਹੀ ਹੈ। ਕੰਮ ਤਾਂ ਕੋਈ ਕਰਦੀ ਨਹੀਂ ਸਗੋਂ ਦਿੱਲੀ ਜਾ ਕੇ ਪੰਜਾਬ ਵਿੱਚ ਕੀਤੇ ਕੰਮਾਂ ਵਾਲਾ ਗੱਪ ਹੀ ਮਾਰੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਲਈ ਤਾਂ ਬਹੁਤ ਵਧੀਆ ਹੈ ਪਰ ਪੰਜਾਬ ਲਈ ਕੇਜਰੀਵਾਲ ਦੀ ਨੀਅਤ ਓਨ੍ਹੀਂ ਸਾਫ ਨਹੀਂ ਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਪਸੰਦ ਨਹੀਂ ਹੈ।