ਭਗਵੰਤ ਮਾਨ ਨੇ ਫੇਰ ਕਰਤਾ ਉਹ ਜੋ ਨਹੀਂ ਕਰ ਸਕਿਆ ਕੋਈ

Tags

ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ 'ਚ ਆਪ ਦੇ ਪੰਜਾਬ 'ਚ ਅਧਾਰ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਮਿਸ਼ਨ-2022 ਤਹਿਤ ਇਕੱਠ ਕੀਤਾ ਗਿਆ ਸੀ। ਇਸ ਮੌਕੇ ਇਕੱਠ ਨੂੰ ਸੰਬੋਧਤ ਕਰਦਿਆਂ ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆਂ ਅਤੇ ਬਾਦਲ ਪਰਿਵਾਰ ਤੇ ਕੈਪਟਨ ਨੂੰ ਰਗੜੇ ਵੀ ਲਗਾਏ। "ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ 'ਚ ਵਿਕਾਸ ਦੀਆਂ ਗੱਲਾਂ ਘੱਟ ਜਦਕਿ ਉਰਦੂ ਦੇ ਸ਼ੇਅਰ ਜ਼ਿਆਦਾ ਸਨ। ਇਸ ਬਜਟ 'ਚ ਕੁਝ ਖਾਸ ਨਹੀਂ ਹੈ। ਵਿੱਤ ਮੰਤਰੀ ਦੱਸਣ ਕਿ ਪੰਜਾਬ ਦੀ ਆਮਦਨ ਵਧਾਉਣ ਲਈ ਬਜਟ ਵਿੱਚ ਕੀ ਰੱਖਿਆ ਗਿਆ ਹੈ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ ਵਿਕਾਸ ਦੀਆਂ ਗੱਲਾਂ ਘੱਟ ਜਦਕਿ ਉਰਦੂ ਦੇ ਸ਼ੇਅਰ ਜ਼ਿਆਦਾ ਸਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸੇ ਵੀ ਬਜਟ ਲਈ ਕੁਝ ਖਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੱਸਣ ਕਿ ਪੰਜਾਬ ਦੀ ਆਮਦਨ ਵਧਾਉਣ ਲਈ ਬਜਟ ਵਿੱਚ ਕੀ ਰੱਖਿਆ ਗਿਆ? ਭਗਵੰਤ ਮਾਨ ਨੇ ਅਰੂਸਾ ਆਲਮ ਦੇ ਵੀਜ਼ੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਗ੍ਰਹਿ ਵਿਭਾਗ ਚੈੱਕ ਕਰੇ ਕਿ ਅਰੂਸਾ ਆਲਮ ਕੋਲ ਕਿਹੜਾ ਵੀਜ਼ਾ ਹੈ, ਕਿਉਂਕਿ ਵੀਜ਼ਾ ਸ਼ਹਿਰ ਦੇ ਅਧਾਰ 'ਤੇ ਲੱਗਦਾ ਹੈ ਪਰ ਮੁੱਖ ਮੰਤਰੀ ਸਾਹਿਬ ਉਨ੍ਹਾਂ ਨੂੰ ਹਿਮਾਚਲ ਵੀ ਲੈ ਜਾਂਦੇ ਹਨ।