ਸੁੱਖੀ ਰੰਧਾਵਾ ਨੇ ਬਾਦਲਾਂ ਨੂੰ ਪਿੱਤਲ ਦੇ ਭਾਂਡੇ ਵਾਂਗ ਮਾਂਜਤਾ!

Tags

ਬਿਜਲੀ ਦੇ ਮੁੱਦੇ ‘ਤੇ ਹਰ ਦਿਨ ਸਿਆਸਤਦਾਨ ਬਿਆਨਬਾਜੀਆਂ ਕਰਦੇ ਹੀ ਰਹਿੰਦੇ ਹਨ। ਪਰ ਜੇਕਰ ਗੱਲ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਚਲਦੀ ਹੋਵੇ ਤਾਂ ਉਹ ਹਰ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸੀਨੀਅਰ ਆਗੂਆਂ ਨੂੰ ਲੰਬੇ ਹੱ ਥੀਂ ਲੈਂਦੇ ਹਨ। ਇਸ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਬਿਜਲੀ ਮੁੱਦੇ ਨੂੰ ਲੈ ਕੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਿਆ ਹੈ। ਰੰਧਾਵਾ ਅਨੁਸਾਰ ਉਨ੍ਹਾਂ ਅਧਿਕਾਰੀਆਂ ‘ਤੇ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਜਿਸ 41 ਸੌ ਕਰੋੜ ਦੀ ਗੱਲ ਕਰ ਰਿਹਾ ਹੈ ਉਸ ‘ਤੇ ਉਸ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਕਿਉਂਕਿ ਜਿਸ ਵਿਅਕਤੀ ਨੇ ਪੰਜਾਬ ਵਿੱਚ ਇਹ ਪਾਵਰ ਪ੍ਰੋਜੈਕਟ ਲਿਆ ਕੇ ਪੰਜਾਬ ਨੂੰ ਖਤਮ ਕੀਤਾ ਤੇ ਇਸ ਵਿੱਚ ਉਨ੍ਹਾਂ ਨੇ ਰਿ ਸ਼ ਵ ਤ ਲਈ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਬਿਜਲੀ ਮੁੱਦੇ ਨੂੰ ਲੈ ਕੇ ਜਿਹੜੇ ਐਮਓਯੂ ‘ਤੇ ਦਸਤਖਤ ਹੋਏ ਹਨ ਉਨ੍ਹਾਂ ‘ਤੇ ਪੁਨਰ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪੁਨਰ ਵਿਚਾਰ ਦੌਰਾਨ ਸਿਰਫ ਇਸ ਗੱਲ ‘ਤੇ ਹੀ ਚਰਚਾ ਨਹੀਂ ਹੋਣੀ ਚਾਹੀਦੀ ਕਿ ਇਹ ਦਸਤਖਤ ਕਿਸ ਸਰਕਾਰ ਦੌਰਾਨ ਹੋਏ ਬਲਕਿ ਇਸ ਵਿੱਚ ਉਹ ਅਧਿਕਾਰੀ ਵੀ ਉੰਨਾ ਹੀ ਜਿੰਮੇਵਾਰ ਹੈ ਜਿਸ ਨੇ ਇਹ ਐਮਓਯੂ ਬਣਾਏ ਹਨ।