ਅੱਜ ਵਿਧਾਨ ਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ ਦੇ ਬਹੁ ਚਰਚਿਤ ਡ ਰੱ ਗ ਫੈਕਟਰੀ ਕੇ ਸ ਨਾਲ ਸਬੰਧਤ ਸਵਾਲ ਚੁੱਕੇ। ਉਨ੍ਹਾਂ ਇਸ ਮਾਮਲੇ 'ਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਜਾਂਚ ਬਾਰੇ ਵੀ ਮੰਗ ਕੀਤੀ। ਇਸ ਮੌਕੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਵੱਲੋਂ ਪੀ ਆਰ ਟੀ ਐਸ ਬੱਸ ਸੇਵਾ ਦੇ ਠੱ ਪ ਪਏ ਹੋਣ ਸਬੰਧੀ ਉਠਾਏ ਸਵਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਬਾਦਲ ਪਰਿਵਾਰ ਨਾਲ ਸੰਬੰਧਿਤ ਔਰਬਿਟ ਬੱਸ ਕੰਪਨੀ ‘ਤੇ ਚੁ ਟ ਕੀ ਲਈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਦਾਰੇ ਆਰਥਿਕ ਤੌਰ ‘ਤੇ ਬੁ ਰੇ ਹਾਲ ਹਨ।
ਸਰਕਾਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂ ਅਨਵਰ ਮਸੀਹ ਤੇ ਇੱਕ ਕੌਂਸਲਰ ਨਾਲ ਜੁੜੇ ਇਸ ਵੱਡੇ ਨ ਸ਼ਾ ਮਾਮਲੇ ਦੀਆਂ ਤਾਰਾਂ ਵੱਡੇ ਸਿਆਸੀ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਕੀ ਮੁੱਖ ਮੰਤਰੀ ਸਦਨ ਨੂੰ ਭਰੋਸਾ ਦੇਣਗੇ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਵੀ ਜਾਂਚ ਪੰਜਾਬ ਸਰਕਾਰ ਕਰਵਾਏਗੀ? ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ 'ਤੇ ਇਸ ਕੇ ਸ ਦੀ ਬਰੀਕੀ ਨਾਲ ਜਾਂਚ ਕਰਾਉਣਗੇ।