ਮੈਂ ਇੱਕ ਸ਼ਰਤ ਤੇ ਪਾਰਟੀ ਵਿੱਚ ਆ ਜਾਵਾਂਗਾ- ਸੁਖਪਾਲ ਖਹਿਰਾ

Tags

ਪੰਜਾਬ ਏਕਤਾ ਪਾਰਟੀ ਦੇ ਮੁਖੀ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਅੰਦਰ ਮੁੜ ਆਪ ਦੀ ਸਰਕਾਰ ਬਣਨ ਤੇ ਦਿੱਲੀ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕੰਮ ਕਰਨ ਵਾਲਿਆਂ ਨੂੰ ਵੋਟ ਪਾ ਕੇ ਨ ਫ ਰ ਤ ਦੀ ਸਿਆਸਤ ਕਰਨ ਵਾਲਿਆਂ ਨੂੰ ਨ ਕਾ ਰ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਕੇਜਰੀਵਾਲ ਦੀਆਂ ਗਲਤੀਆਂ ਕਾਰਨ ਹੀ ਪੰਜਾਬ ਦੇ ਵੋਟਰ ਨਿ ਰਾ ਸ਼ ਹੋਏ, ਜੇਕਰ ਕੇਜਰੀਵਾਲ ਗੰਭੀਰ ਹੁੰਦੇ ਤਾਂ ਅੱਜ ਪੰਜਾਬ ਵਿਚ ਆਪ ਦੀ ਸਰਕਾਰ ਹੋਣੀ ਸੀ। ਹੁਣ ਵੀ ਪੰਜਾਬ ਵਾਸੀ ਬਦਲ ਦੀ ਭਾਲ ਵਿਚ ਹਨ ਤੇ ਅਕਾਲੀ - ਕਾਂਗਰਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ।

ਸੁਖਪਾਲ ਖਹਿਰਾ ਤੇ ਬਲਦੇਵ ਜੈਤੋਂ ਨੇ 'ਆਪ' ਵਿਚ ਰਹਿੰਦਿਆਂ ਵਖਰੀ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਈ, ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਸੀਟਾਂ ਤੋਂ ਅਪ੍ਰੈਲ 2019 ਵਿਚ ਚੋਣ ਲੜੀ, ਹਾਰ ਗਏ, ਪਰ ਅਜੇ ਵੀ 'ਆਪ' ਦੇ ਵਿਧਾਇਕਾਂ ਦੇ ਤੌਰ 'ਤੇ ਤਨਖ਼ਾਹ, ਭੱਤੇ ਅਤੇ ਹੋਰ ਸਹੂਲਤਾਂ ਰਾਹੀਂ ਕਰੋੜਾਂ ਦਾ ਆਨੰਦ ਮਾਣ ਰਹੇ ਹਨ। ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਪਿਛਲੇ ਸਾਲ ਅਪ੍ਰੈਲ ਵਿਚ ਮੁੱਖ ਮੰਤਰੀ ਤੇ ਸਪੀਕਰ ਦੀ ਹਾਜ਼ਰੀ ਵਿਚ ਸੱਤਾਧਾਰੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਅਜੇ ਵੀ ਉਹ ਆਪ ਵਿਚ ਹੀ ਹਨ।