ਕੈਪਟਨ ਨੇ ਦਿੱਲੀ 'ਚ ਜਾ ਕੇ ਬੋਲੇ ਵੱਡ-ਵੱਡੇ ਝੂਠ? ਰੈਲੀ 'ਚ ਬੈਠੇ ਲੋਕਾਂ ਦੀਆਂ ਹਸ-ਹਸ ਹੋਈਆਂ ਵੱਖੀਆਂ ਦੂਹਰੀਆਂ

Tags

ਕਾਂਗਰਸ ਦੇ ‘ਸਟਾਰ ਪ੍ਰਚਾਰਕ’ ਕੈਪਟਨ ਅਮਰਿੰਦਰ ਸਿੰਘ ਅੱਜ–ਕੱਲ੍ਹ ਦਿੱਲੀ ’ਚ ਹਨ ਤੇ ਉੱਥੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕੱਲ੍ਹ ਦਿੱਲੀ ’ਚ ਦੋ ਰੈਲੀਆਂ ਕੀਤੀਆਂ ਸਨ ਤੇ ਅੱਜ ਵੀ ਉਨ੍ਹਾਂ ਦੀਆਂ ਦੋ ਰੈਲੀਆਂ ਹੋਣੀਆਂ ਤੈਅ ਹਨ। ਭਲਕੇ ਬੁੱਧਵਾਰ ਨੂੰ ਵੀ ਉਹ ਦਿੱਲੀ ’ਚ ਰੈਲੀਆਂ ਕਰਨਗੇ। ਪੰਜਾਬ ’ਚ ਬਿਜਲੀ ਸਬਸਿਡੀ ਯੋਜਨਾ ਦੀ ਵਿਆਖਿਆ ਕਰਦਿਆਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਬਿਜਲੀ ਉੱਤੇ ਸਬਸਿਡੀ ਸਿਰਫ਼ ਕੁਝ ਰਿਹਾਇਸ਼ੀ ਖਪਤਕਾਰਾਂ ਦੇ ਇੱਕ ਵਰਗ ਲਈ ਹੈ ਤੇ ਦਿੱਲੀ ਸਰਕਾਰ ਇਸ ਲਈ ਸਿਰਫ਼ 1,700 ਕਰੋੜ ਰੁਪਏ ਤੱਕ ਖ਼ਰਚ ਕਰ ਰਹੀ ਹੈ।

‘ਪਰ ਪੰਜਾਬ ਵਿੱਚ ਮੇਰੀ ਸਰਕਾਰ ਸਮਾਜ ਦੇ ਹਰੇਕ ਵਰਗ ਲਈ ਬਿਜਲੀ ਸਬਸਿਡੀ ਦੇ ਰਹੀ ਹੈ ਤੇ 10,000 ਕਰੋੜ ਰੁਪਏ ਦੇ ਲਗਭਗ ਖ਼ਰਚ ਕਰ ਰਹੀ ਹੈ।’ ਕਸਤੂਰਬਾ ਨਗਰ ਇਲਾਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਅਭਿਸ਼ੇਕ ਦੱਤ ਹਨ; ਜਦ ਕਿ ਤਿਲਕ ਨਗਰ ਇਲਾਕੇ ’ਚ ਰਮਿੰਦਰ ਸਿੰਘ ਬੰਮਰਾਹ ਕਾਂਗਰਸੀ ਉਮੀਦਵਾਰ ਹਨ। ਬੀਤੇ ਕੱਲ੍ਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ’ਚ ਦੋ ਰੈਲੀਆਂ ਕੀਤੀਆਂ ਸਨ। ਪਹਿਲੀ ਰੈਲੀ ਉਨ੍ਹਾਂ ਦਿੱਲੀ ਦੇ ਹਰੀ ਨਗਰ ਇਲਾਕੇ ’ਚ ਕਾਂਗਰਸੀ ਉਮੀਦਵਾਰ ਸੁਰਿੰਦਰ ਸੇਤੀਆ ਦੇ ਹੱਕ ਵਿੱਚ ਕੀਤੀ ਸੀ। ਕੱਲ੍ਹ ਉਨ੍ਹਾਂ ਦੀ ਦੂਜੀ ਰੈਲੀ ਦੱਖਣੀ ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਪਾਰਟੀ ਉਮੀਦਵਾਰ ਸ਼ਿਵਾਨੀ ਚੋਪੜਾ ਦੇ ਹੱਕ ਵਿੱਚ ਸੀ।