ਪੰਜਾਬੀ 'ਚ ਸੁਣੋ ਬਜਟ 2020-21 | ਭਗਵੰਤ ਮਾਨ ਨੇ ਠੋਕੀ ਮੰਜੀ

Tags

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਟੈਕਸਪੇਅਰਸ ਨੂੰ ਬੇਹਦ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਟੈਕਸਪੇਅਰਸ ਨੂੰ ਟੈਕਸ 'ਚ ਭਾਰੀ ਛੂਟ ਦਿੱਤੀ ਹੈ। ਹੁਣ 5ਲੱਖ ਰੁਪਏ ਤੋਂ 7.5 ਲੱਖ ਰੁਪਏ ਦੀ ਆਮਦਨੀ ਵਾਲਿਆਂ ਨੂੰ 20 ਫੀਸਦੀ ਦੀ ਥਾਂ 10 ਫੀਸਦੀ ਟੈਕਸ ਦੇਣਾ ਪਵੇਗਾ। 7.5 ਲੱਖ ਤੋਂ 10 ਲੱਖ ਦੀ ਆਮਦਨੀ ਵਾਲਿਆਂ ਨੂੰ20% ਦੀ ਥਾਂ 15% ਦੀ ਦਰ ਨਾਲ ਟੈਕਸ ਦੇਣਾ ਹੋਵੇਗਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਕਰੀਬ ਢਾਈ ਘੰਟੇ ਤੋਂ ਵੱਧ ਸਮਾਂ ਬਜਟ ਭਾਸ਼ਣ ਪੜਦੇ ਰਹੇ, ਜਿਸ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜਸਭਾ ਸਾਂਸਦ ਸੰਜੈ ਸਿੰਘ ਨੇ ਟਵੀਟ ਕਰਕੇ ਕਿਹਾ ਹੈ, "ਖਜ਼ਾਨਾ ਮੰਤਰੀ ਢਾਈ ਘੰਟੇ ਹੋ ਗਏ ਦਿੱਲੀ 'ਤੇ ਤਾਂ ਕੁੱਝ ਬੋਲੋ।"

ਦਸ ਦਈਏ ਕਿ ਦਿੱਲੀ 'ਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋਵੇਗੀ। 10 ਲੱਖ ਤੋਂ ਲੈ ਕੇ 12.5 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਦਾ ਟੈਕਸ 30 ਫੀਸਦ ਤੋਂ ਘਟਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। 12.5 ਲੱਖ ਰੁਪਏ ਤੋਂ ਲੈ ਕੇ 15ਲੱਖ ਰੁਪਏ ਤੱਕ ਦੀ ਇਨਕਮ ਵਾਲਿਆਂ ਨੂੰ 25 ਫੀਸਦ ਦੀ ਦਰ ਨਾਲ ਟੈਕਸ ਦੇਣਾ ਹੋਵੇਗਾ। ਟੈਕਸ ਬਾਰੇ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸਾਂ ਦਾ ਭੁਗਤਾਨ ਕਰਨਾ ਪੁਰਾਣੀ ਅਤੇ ਨਵੀਂ ਪ੍ਰਣਾਲੀ ਨੂੰ ਜਾਰੀ ਰੱਖੀਆ ਜਾਵੇਗਾ। ਟੈਕਸ ਭਰਨ ਵਾਲਿਆਂ ਲਈ ਟੈਕਸ ਭਰਨ ਦੀ ਸਹੂਲਤ ਵਿਕਲਪਿਕ ਹੋਵੇਗੀ।

ਨਵਾਂ ਇਨਕਮ ਟੈਕਸ ਸਲੈਬ ਵਿਕਲਪਿਕ ਹੋਵੇਗਾ, ਜਿਸਦਾ ਮਤਲਬ ਹੈ ਕਿ ਤੁਸੀਂ ਪੁਰਾਣੀ ਪ੍ਰਣਾਲੀ ਤੋਂ ਟੈਕਸ ਵੀ ਅਦਾ ਕਰ ਸਕਦੇ ਹੋ। ਸ਼ਰਤ ਇਹ ਹੈ ਕਿ ਜੇ ਤੁਸੀਂ ਕਟੌਤੀ ਦਾ ਲਾਭ ਨਹੀਂ ਚਾਹੁੰਦੇ ਤਾਂ ਨਵੀਂ ਪ੍ਰਣਾਲੀ 'ਚ ਆਓ, ਜੋ ਕਟੌਤੀ ਚਾਹੁੰਦੇ ਹੋ ਤਾਂ ਪੁਰਾਣੀ ਯੋਜਨਾ 'ਚ ਰਹਿ ਸਕਦੇ ਹੋ। ਜਦਕਿ, ਨਵੇਂ ਟੈਕਸ ਸਲੈਬ 'ਚ ਜੋ ਬਦਲਾਅ ਕੀਤੇ ਗਏ ਹਨ ਉਹ ਭਾਰੀ ਸ਼ਰਤਾਂ ਦੇ ਨਾਲ ਹਨ। ਨਵੇਂ ਟੈਕਸ ਸਲੈਬ ਦੇ ਨਾਲ ਤੁਹਾਨੂੰ ਨਿਵੇਸ਼ 'ਤੇ ਟੈਕਸ ਦੀ ਛੂਟ ਦੇ ਲਾਭ ਨੂੰ ਛੱਡਣਾ ਪਏਗਾ। ਜੇ ਤੁਸੀਂ ਟੈਕਸ 'ਤੇ ਨਿਵੇਸ਼ ਦੀ ਛੂਟ ਲੈਂਦੇ ਹੋ, ਤਾਂ ਟੈਕਸ ਦੀ ਪੁਰਾਣੀ ਦਰ 'ਤੇ ਟੈਕਸ ਦੇਣਾ ਪਏਗਾ।