ਸਿੱਧੂ ਤੇ ਭਗਵੰਤ ਮਾਨ ਹੋਣਗੇ ਇਕੱਠੇ? ਪਹਿਲੀ ਵਾਰ ਧਮਾਕੇਦਾਰ ਇੰਟਰਵਿਊ

Tags

ਚਰਚਿਤ ਸ਼ਖ਼ਸੀਅਤ ਨਜਵੋਤ ਸਿੰਘ ਸਿੱਧੂ ਸਾਬਕਾ ਮੰਤਰੀ ਪੰਜਾਬ ਨੇ ਕਹਿਰ ਦੀ ਸਰਦੀ ‘ਚ ਇਸ ਸਾਲ ਦੇ ਆਖਰੀ ਇਕ ਦਿਨ ਅਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਠੰਡੀ ਸਿਆਸਤ ਨੂੰ ਗਰਮ ਕਰ ਦਿੱਤਾ ਹੈ। ਉਹਨਾਂ ਨੇ ਅਪਣੇ ਹਲਕੇ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਗਲੀਆਂ ਬਜ਼ਾਰਾਂ ਵਿਚ ਹਰ ਵਿਅਕਤੀ ਨਾਲ ਹੱਥ ਮਿਲਾਇਆ, ਉਹਨਾਂ ਨੇ ਪਰਿਵਾਰਾਂ ਦੀ ਸੁਖ ਸਾਂਦ ਪੁੱਛੀ। ਗਰਮ-ਗਰਮ ਪਕੌੜੇ ਛਕੇ।ਉਹਨਾਂ ਦੀ ਖਾਮੋਸ਼ੀ ਦਸ ਰਹੀ ਹੈ ਕਿ ਉਹ ਏਨਾ ਲੰਬਾ ਸਮਾਂ ਖਾਮੋਸ਼ ਰਹਿਣ ਵਾਲੇ ਨਹੀਂ ਪਰ ਮੰਤਰੀ ਅਹੁਦਾ ਤਿਆਗਣ ਤੋਂ ਬਾਅਦ ਸਿੱਧੂ ਨੇ ਦੜ ਹੀ ਵਟ ਲਈ ਹੈ, ਜਿਸ ਪਿੱਛੇ ਗੁਝਾ ਰਾਜ ਹੈ ਜੋ ਉਹਨਾਂ ਹੁਣ ਤੱਕ ਕਿਸੇ ਨਾਲ ਸਾਂਝਾ ਨਹੀਂ ਕੀਤਾ।

ਕੈਪਟਨ ਵਜ਼ਾਰਤ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਅਤੇ ਸਥਾਨਕ ਮੀਡੀਆ ਨਾਲ ਦੂਰੀ ਬਣਾਈ ਹੋਈ ਹੈ।ਸਿੱਧੂ ਦੀ ਇਸ ਹਲ-ਚਲ ਨਾਲ ਉਹਨਾਂ ਦੇ ਵਿਰੋਧੀਆਂ ਦੇ ਸਾਹ ਫੁਲ ਗਏ। ਉਹ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਮਾਗਮ ਲਈ ਪਾਕਿਸਤਾਨ ਜਾਣ ਬਾਅਦ ਪਹਿਲਾਂ ਵਾਂਗ ਅਪਣੀ ਕੋਠੀ ਬੈਠ ਕੇ ਪੰਜਾਬ ਭਰ ਦੇ ਕੀਰੀਬੀ ਸਿਆਸੀ ਦੋਸਤਾਂ, ਮੰਤਰੀਆਂ, ਮੌਜੂਦਾ ਤੇ ਸਾਬਕਾ ਵਿਧਾਇਕਾਂ, ਕਾਂਗਰਸੀਆਂ ਨੂੰ ਮਿਲਦੇ ਹਨ। ਉਹਨਾਂ ਦੀਆਂ ਵੱਖ-ਵੱਖ ਚਰਚਾਵਾਂ ਚਲਦੀਆਂ ਹਨ ਕਿ ਉਹ ਉਪ-ਮੁੱਖ ਮੰਤਰੀ ਬਣ ਰਹੇ ਹਨ, ਕਾਂਗਰਸ ਹਾਈਕਮਾਂਡ ਸਿੱਧੂ ਨੂੰ ਅਹਿਮ ਅਹੁਦਾ ਦੇ ਰਹੀ ਹੈ।