ਸਿੱਖਾਂ ਦਾ ਵੱਡਾ ਐਲਾਨ, ਇਮਰਾਨ ਖਾਨ ਨੂੰ ਲੈਣਾ ਪਵੇਗਾ ਫ਼ੈਸਲਾ!

Tags

ਬੀਤੇ ਦਿਨੀਂ ਪਾਕਿਸਤਾਨ 'ਚ ਮੌਜੂਦ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਦੀ ਦੇ ਜਨਮ ਅਸਥਾਨ ਗੁਰੂਦਵਾਰਾ ਨਨਕਾਣਾ ਸਾਹਿਬ 'ਤੇ ਭੀੜ ਵੱਲੋਂ ਹ ਮ ਲਾ ਕੀਤਾ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਸਿੱਖਾਂ 'ਚ ਸਹਿਮ ਦਾ ਮਾਹੌਲ ਹੈ। ਨਾਲ ਹੀ ਪਾਕਿ ਸਿੱਖਾਂ ਨੂੰ ਵੱਡੇ ਹ ਮ ਲੇ ਦਾ ਡ ਰ ਸਤਾ ਰਿਹਾ ਹੈ। ਇਸ ਕੰਮ ਦੀ ਨਿੰਦਾ ਭਾਰਤ 'ਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ। ਅਜਿਹੇ 'ਚ ਕੇਂਦਰ ਨੂੰ ਇਸ ਮੁੱਦੇ 'ਚ ਦਖਲ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਹੁਣ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕੰਮ ਨੂੰ ਦੁਖਦਾਈ ਦੱਸਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭਾਰਤ ਸਰਕਾਰ ਜਲਦੀ ਹੀ ਉੱਥੇ ਦੇ ਸਿੱਖਾਂ ਨੂੰ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉੱਥੇ ਅਮਨ-ਸ਼ਾਂਤੀ ਨੂੰ ਕਾਈਮ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫੇ ਮਗਰੋਂ ਕਿਹਾ ਕਿ ਮੇਰੇ ਦਿਲ 'ਚ ਢੀਂਡਸਾ ਪ੍ਰਤੀ ਸਤਕਾਰ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਹਮੇਸ਼ਾ ਅਕਾਲੀ ਦਲ ਦੀ ਸੇਵਾ ਕਰਨ।