ਪਰਮਿੰਦਰ ਢੀਂਡਸਾ ਦੇ ਪਾਰਟੀ ਛੱਡਣ ਤੋਂ ਬਾਅਦ ਸੁਖਦੇਵ ਢੀਂਡਸਾ ਦਾ ਵੱਡਾ ਐਲਾਨ

Tags

ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਵੱਲੋਂ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਲੀਡਰ ਵਜੋਂ ਅਸਤੀਫਾ ਦੇਣ ਦਾ ਸੁਖਦੇਵ ਸਿੰਘ ਢੀਂਡਸਾ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ਉੱਪਰ ਨਿਸ਼ਾਨਾ ਵੀ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਨੇ ਅਸਤੀਫੇ ਦੇ ਕੇ ਸਹੀ ਕੀਤਾ ਹੈ ਪਰ ਸੁਖਬੀਰ ਬਾਦਲ ਨੇ ਜਿਸ ਤਰੀਕੇ ਨਾਲ ਅਸਤੀਫਾ ਮਨਜ਼ੂਰ ਕੀਤਾ ਹੈ, ਉਸ ਤੋਂ ਸਾਫ ਤਾਨਾਸ਼ਾਹੀ ਝਲਕਦੀ ਹੈ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪਰਮਿੰਦਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੂੰ ਤਾਨਾਸ਼ਾਹੀ ਸਮਝ ਲੱਗ ਗਈ ਸੀ।

ਇਸ ਲਈ ਪਰਮਿੰਦਰ ਨੇ ਸਹੀ ਸਮੇਂ ਸਹੀ ਫੈਸਲਾ ਲਿਆ ਹੈ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਿਨਾਂ ਕੋਰ ਕਮੇਟੀ ਵਿੱਚ ਚਰਚਾ ਕੀਤੇ ਹੀ ਸੁਖਬੀਰ ਬਾਦਲ ਨੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ। ਢੀਂਡਸਾ ਨੇ ਕਿਹਾ ਕਿ ਇਸੇ ਨੂੰ ਸ਼ੁਰੂ ਤੋਂ ਉਹ ਤਾਨਾਸ਼ਾਹੀ ਕਹਿੰਦੇ ਆਏ ਹਨ ਜੋ ਅੱਜ ਵੀ ਦਿਖਾਈ ਦਿੱਤੀ।