ਬੈਂਸ ਨੇ ਕਰਤਾ ਐਲਾਨ, ਸਿੱਧੂ ਹੀ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ

Tags

ਪੰਜਾਬ ਸਰਕਾਰ ਦੁਆਰਾ 'ਲੈਂਡ ਬੈਂਕ ਐਕਟ' ਬਣਾ ਕੇ ਜੋ ਪੰਜਾਬ ਦੀਆਂ ਪੰਚਾਇਤਾਂ ਦੀਆਂ ਕੀਮਤੀ ਤੇ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੇਚਣ ਦੀ ਜੋ ਮਨਸ਼ਾ ਅਤੇ ਚਾਲ ਪੰਜਾਬ ਦੀ ਕੈਪਟਨ ਸਰਕਾਰ ਬਣਾਈ ਬੈਠੀ ਹੈ, ਉਸ ਨੰੂ ਲੋਕ ਇਨਸਾਫ਼ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਕਦੇ ਪੂਰਾ ਨਹੀਂ ਹੋਣ ਦੇਵੇਗੀ | ਇਹ ਵਿਚਾਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਚਾਇਤੀ ਜ਼ਮੀਨਾਂ ਬਚਾਉਣ ਲਈ ਆਰੰਭ ਕੀਤੇ 'ਜਨ ਅੰਦੋਲਨ' ਤਹਿਤ ਕਸਬਾ ਸਮਾਲਸਰ ਨੇੜਲੇ ਪਿੰਡ ਸੁਖਾਨੰਦ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ |

ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਬਣਾਉਣ ਦਾ ਮਨੋਰਥ ਕੇਵਲ ਤੇ ਕੇਵਲ ਬਾਦਲ ਪਰਿਵਾਰ, ਕੈਰੋਂ ਪਰਿਵਾਰ, ਜਗਮੋਹਨ ਸਿੰਘ ਕੰਗ ਸਾਬਕਾ ਕਾਂਗਰਸੀ ਮੰਤਰੀ, ਗੁਲਜ਼ਾਰ ਸਿੰਘ ਸਾਬਕਾ ਮੰਤਰੀ, ਰਿਟਾ: ਆਈ. ਏ. ਐੱਸ. ਅਧਿਕਾਰੀ ਅਜੀਤ ਸਿੰਘ ਚੱਠਾ, ਵੀ.ਕੇ. ਖੰਨਾ ਤੇ ਹੋਰ ਅਧਿਕਾਰੀਆਂ, ਰਾਜਸੀ ਨੇਤਾਵਾਂ ਵਲੋਂ ਨਾਜਾਇਜ਼ ਤਰੀਕੇ ਨਾਲ ਇਕੱਤਰ ਕੀਤੀ ਜ਼ਮੀਨ-ਜਾਇਦਾਦ ਨੂੰ ਭਵਿੱਖ ਵਿਚ ਮਹਿਫ਼ੂਜ਼ ਰੱਖਣ ਦਾ ਸਰਕਾਰੀ ਮਨਸੂਬਾ ਹੈ | ਸ. ਬੈਂਸ ਨੇ ਕਿਹਾ ਕਿ ਨਵੇਂ ਵਸਾਏ ਚੰਡੀਗੜ੍ਹ ਵਿਚ ਬਾਦਲਾਂ ਵਲੋਂ ਬਣਾਏ ਸੁੱਖ ਵਿਲਾਸ ਸੱਤ ਤਾਰਾ ਹੋਟਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਏ ਮਹਿਲ ਵੀ ਸਰਕਾਰੀ ਪੰਚਾਇਤੀ ਜ਼ਮੀਨਾਂ ਵਿਚ ਹਨ |