ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿੱਚ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਐਨ੍ਹਾਂ ਕੁ ਪ੍ਰਭਾਵਿਤ ਹੋਏ ਨੇ ਕਿ ਉਨ੍ਹਾਂ ਨੇ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਹ ਚਰਚਾਵਾਂ ਸਿਰਫ ਸੋਸ਼ਲ ਮੀਡੀਆ ਤੇ ਹੋ ਰਹੀਆਂ ਹਨ ਪਰ ਸਿੱਧੂ ਵੱਲੋਂ ਇਸ ਗੱਲ ਦੀ ਕੋਈ ਗਵਾਹੀ ਨਹੀਂ ਦਿੱਤੀ ਗਈ। ਹਾਲੇ 2022 ਦੀਆਂ ਚੋਣਾਂ ਵਿਚ ਦੋ ਸਾਲ ਬਾਕੀ ਹਨ। ਪਰ ਪੰਜਾਬ ਦੀ ਸਿਆਸਤ ਵਿਚ ਨਵਜੋਤ ਸਿੰਘ ਸਿੱਧੂ ਦਾ ਜਿਕਰ ਜ਼ਰੂਰ ਹੋ ਰਿਹਾ। ਹੋਰਨਾਂ ਪਾਰਟੀਆਂ ਨੇ ਸਿੱਧੂ ਤੇ ਡੋਰੇ ਪਾਉਣ ਸ਼ੁਰੂ ਕਰ ਦਿੱਤੇ ਹਨ।
ਭਗਵੰਤ ਮਾਨ ਨੇ ਪਾਰਟੀ ਪੱਧਰ ਤੇ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰਨ ਦਾ ਬਿਆਨ ਤਾਂ ਦੇ ਦਿੱਤਾ। ਪਰ ਕੀ ਭਗਵੰਤ ਮਾਨ 2022 ਵਿਚ ਆਪ ਦਾ ਚਿਹਰਾ ਹੋਣਗੇ। ਇਸ ਸਵਾਲ ਨੂੰ ਲੈ ਕੇ ਗੇਂਦ ਹਾਈਕਮਾਨ ਦੇ ਪਾਲੇ ਸੁੱਟ ਗਏ।ਪਹਿਲਾਂ ਟਕਸਾਲੀਆਂ ਵੱਲੋਂ ਸਿੱਧੂ ਉਤੇ ਡੋਰੇ ਪਾਏ ਗਏ ਤੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਤੱਕ ਬਣਾਉਣ ਦਾ ਆਫਰ ਦੇ ਦਿੱਤਾ ਤੇ ਹੁਣ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮਾਨ ਨੇ ਕਿਹਾ ਕਿ ਪਾਰਟੀ ਸਿੱਧੂ ਨਾਲ ਗੱਲ ਕਰ ਸਕਦੀ ਹੈ।