ਆਹ ਲਓ ਪੰਜਾਬੀਓ! ਮੋਦੀ ਸਰਕਾਰ ਦਾ ਇੱਕ ਹੋਰ ਫਰਮਾਨ, ਭਖ ਗਿਆ ਸਿਮਰਜੀਤ ਬੈਂਸ

Tags

ਪੰਜਾਬ ਦੇ ਪਿੰਡਾਂ ਕੋਲ ਕਰੀਬ 1 ਲੱਖ 35 ਹਜ਼ਾਰ ਏਕੜ ਵਾਹੀ ਯੋਗ ਜ਼ਮੀਨ ਹੈ, ਜਿਸ ਤੋਂ ਅਰਬਾਂ ਰੁਪਏ ਮਾਲੀਆ ਇਕੱਠਾ ਹੁੰਦਾ ਹੈ, ਜੋ ਪਿੰਡਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਸੁਧਾਰਨ ਲਈ ਵਰਤਿਆ ਜਾਂਦਾ ਹੈ | ਬਹੁਤ ਪਿੰਡਾਂ ਵਿਚ ਇਹ ਜ਼ਮੀਨ ਦਲਿਤ ਅਤੇ ਬੇਜ਼ਮੀਨੇ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਜਰੀਆ ਹੈ | ਇਸ ਜ਼ਮੀਨ ਨੂੰ ਲਾਲਚੀ ਲੋਕਾਂ ਤੋਂ ਬਚਾਉਣ ਲਈ ਸੰਨ 1961 ਵਿਚ ਪੰਜਾਬ ਵਿਲੈਜ ਕਾਮਨ ਲੈਂਡ ਐਕਟ ਬਣਾਇਆ ਗਿਆ ਸੀ | ਜਿਸ ਤਹਿਤ ਪਿੰਡਾਂ ਦੀ ਜ਼ਮੀਨ ਨੂੰ ਵੇਚਿਆ ਨਹੀਂ ਜਾ ਸਕਦਾ | ਇਸ ਤੋਂ ਪਹਿਲਾਂ ਅਕਾਲੀਆਂ ਨੇ ਨਵਾਂ ਚੰਡੀਗੜ੍ਹ ਵਸਾਉਣ ਦੇ ਨਾਂਅ 'ਤੇ ਸੈਂਕੜੇ ਪਿੰਡਾਂ ਦੀ ਬੇਸ਼ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦ ਕੇ ਸੁਖਬੀਰ ਸਿੰਘ ਬਾਦਲ ਨੇ ਉੱਥੇ 7 ਸਟਾਰ ਸੁਖਬਿਲਾਸ ਵਰਗੇ ਹੋਟਲ ਅਤੇ ਫਲੈਟ ਬਣਾ ਕਰੋੜਾਂ ਰੁਪਏ ਡਕਾਰ ਲਏ |

ਅਕਾਲੀਆਂ ਦੀ ਤਰਜ਼ 'ਤੇ ਹੁਣ ਕਾਂਗਰਸ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਤੋਂ ਜ਼ਮੀਨ ਖੋਹ ਕੇ ਆਪਣੇ ਚਹੇਤੇ ਕਾਂਗਰਸੀ ਲੀਡਰਾਂ ਨੂੰ ਮਾਲੋਮਾਲ ਕਰਨ ਦਾ ਪ੍ਰੋਗਰਾਮ ਬਣਾ ਰਹੀ ਹੈ ਤਾਂ | ਇਹ ਵਿਚਾਰ ਜਗਮੋਹਨ ਸਿੰਘ ਸਮਾਧ ਭਾਈ ਜ਼ਿਲ੍ਹਾ ਲੋਕ ਇਨਸਾਫ਼ ਪਾਰਟੀ ਮੋਗਾ, ਅੰਮਿਝਤਪਾਲ ਸਿੰਘ ਪ੍ਰਧਾਨ ਯੂਥ ਵਿੰਗ, ਲੱਕੀ ਸ਼ਹਿਰੀ ਪ੍ਰਧਾਨ ਮੋਗਾ ਨੇ 'ਅਜੀਤ' ਨਾਲ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਇਸ ਸਬੰਧ ਵਿਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 18 ਜਨਵਰੀ ਨੂੰ ਹਲਕਾ ਬਾਘਾ ਪੁਰਾਣਾ ਦੇ ਪਿੰਡ ਸਮਾਧ ਭਾਈ ਤੋਂ ਗੁਲਾਬ ਸਿੰਘ ਵਾਲਾ, ਕੋਟਲਾ ਰਾਏਕਾ, ਥਰਾਜ, ਦੱਲੂ ਵਾਲਾ, ਠੱਠੀ ਭਾਈ, ਚੀਦਾ, ਸੁਖਾਨੰਦ ਆਦਿ ਪਿੰਡਾਂ ਦਾ ਦੌਰਾ ਕਰਨਗੇ ਅਤੇ ਇਨ੍ਹਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਵਿਚ ਝੰਡੇ ਗੱਡੇ ਜਾਣਗੇ |