ਪੰਜਾਬ 'ਚ ਅਗਲੇ ਕੁਝ ਦਿਨਾਂ ਦੌਰਾਨ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਹੰ ਗਾ ਮੇ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਵੱਡਾ ਧਰਨਾ ਦਿੱਤਾ ਸੀ ਜਿਸ 'ਤੋਂ ਬਾਅਦ ਭਗਵੰਤ ਮਾਨ ਤੇ 8 ਵਿਧਾਇਕਾਂ ਸਮੇਤ ਉਨ੍ਹਾਂ ਦੇ ਲਗਪਗ 800 ਸਮਰਥਕਾਂ 'ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਹੁਣ ਤਾਂ ਕਾਂਗਰਸ 'ਚ ਵੀ ਮਹਿੰਗੀ ਬਿਜਲੀ ਨੂੰ ਲੈ ਕੇ ਸੀਨੀਅਰ ਆਗੂਆਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਵਾਸਤੇ ਉਹ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹਨ। ਪਿਛਲੇ ਦਿਨੀਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੰਨਿਆ ਸੀ ਕਿ ਮਹਿੰਗੀ ਬਿਜਲੀ ਲਈ ਉਹ ਵੀ ਅਕਾਲੀ-ਭਾਜਪਾ ਨੇਤਾਵਾਂ ਜਿੰਨੇ ਹੀ ਜ਼ਿੰਮੇਵਾਰ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਉਹ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਸਮਝੌਤਿਆਂ ਦੀਆਂ ਬਾਰੀਕੀਆਂ ਆਪਣੇ ਵਿਧਾਇਕਾਂ ਨੂੰ ਦੱਸਣ ਤਾਂ ਜੋ ਉਹ ਪਿਛਲੀ ਗੱਠਜੋੜ ਸਰਕਾਰ ਦੀ ਪੋਲ ਖੋਲ੍ਹ ਸਕਣ। ਉਂਜ ਕਿਸੇ ਵੀ ਕਾਂਗਰਸੀ ਆਗੂ ਨੇ ਬਿਜਲੀ ਸਸਤੀ ਕਰਨ ਦੀ ਗੱਲ ਨਹੀਂ ਕਹੀ ਹੈ। ਓਧਰ ਟਕਸਾਲੀ ਆਗੂਆਂ ਦੇ ਵਿ ਰੋ ਧ ਤੋਂ ਬਾਅਦ ਅਕਾਲੀ ਦਲ ਵੀ ਬਿਜਲੀ ਨੂੰ ਹੀ ਮੁੱਦਾ ਬਣਾਉਣ ਬਾਰੇ ਸੋਚ ਰਿਹਾ ਹੈ। ਜੇ 'ਆਪ' ਦੀ ਗੱਲ ਕਰੀਏ ਤਾਂ ਉਸ ਦੇ ਅੰਦੋਲਨ ਦੀ ਇਕ ਵਜ੍ਹਾ ਦਿੱਲੀ ਵਿਧਾਨ ਸਭਾ ਚੋਣਾਂ ਵੀ ਹਨ। ਜਿਸ ਤਰ੍ਹਾਂ ਸਸਤੀ ਬਿਜਲੀ ਨਾਲ ਦਿੱਲੀ 'ਚ ਲੋਕਾਂ ਨੂੰ ਖ਼ੁਸ਼ ਕੀਤਾ ਗਿਆ ਹੈ 'ਆਪ' ਪੰਜਾਬ 'ਚ ਉਸ ਮੁੱਦੇ ਨੂੰ ਚੁੱਕ ਕੇ ਸਰਕਾਰ 'ਤੇ ਦਬਾਅ ਵਧਾਉਣਾ ਚਾਹੁੰਦੀ ਹੈ।