ਮੋਦੀ ਨੇ ਪਾਈ ਢੀਂਡਸਾ ਨਾਲ ਯਾਰੀ! ਬਾਦਲਾਂ ਦਾ ਛੱਡਿਆ ਸਾਥ, ਤੋੜਿਆ ਗਠਜੋੜ

Tags

ਮਨਜਿੰਦਰ ਸਿੰਘ ਸਿਰਸਾ,ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਦੌਰਾਨ ਦੌਰਾਨ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜੇਗਾ। ਉਹਨਾਂ ਕਿਹਾ ਕਿ ‘ਨਾਗਰਿਕਤਾ ਸੋਧ ਕਾਨੂੰਨ ‘ਤੇ ਅਕਾਲੀ ਦਲ ਦੇ ਸਟੈਂਡ ਕਰਕੇ ਭਾਜਪਾ ਨਾਲ ਸਹਿਮਤੀ’ ਨਹੀਂ ਬਣੀ ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਅਕਾਲੀ ਦਲ ਆਪਣੇ ਸਟੈਂਡ ‘ਤੇ ਕਾਇਮ ਹੈ।

ਸਿੱਖ ਅਤੇ ਹੋਰ ਭਾਈਚਾਰੇ ਸਮੇਤ ਮੁਸਲਮਾਨ ਭਾਈਚਾਰੇ ਨੂੰ ਵੀ ਕਾਨੂੰਨ ‘ਚ ਸ਼ਾਮਲ’ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਨਾਲ ਗਠਜੋੜ ਨਹੀਂ ਤੋੜਿਆ ਗਿਆ ਸਿਰਫ ਦਿੱਲੀ ਵਿਚ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਗਿਆ ਹੈ।